ਨਵੀਂ ਦਿੱਲੀ— ਰੇਲਵੇ ਦੀ ਵਿੱਤੀ ਖਸਤਾ ਹਾਲਤ ਵਿਚਾਲੇ ਰੇਲ ਮੰਤਰੀ ਸੁਰੇਸ਼ ਪ੍ਰਭੂ ਅੱਜ ਵੀਰਵਾਰ ਨੂੰ ਆਪਣਾ ਪਹਿਲਾਂ ਰੇਲ ਬਜਟ ਪੇਸ਼ ਕਰਨ ਜਾ ਰਹੇ ਹਨ। ਰੇਲ ਬਜਟ ਪੇਸ਼ ਕਰਨ ਲਈ ਸੁਰੇਸ਼ ਪ੍ਰਭੂ ਆਪਣੇ ਘਰੋਂ ਰਵਾਨਾ ਹੋ ਚੁੱਕੇ ਹਨ। ਘਰੋਂ ਨਿਕਲਦੇ ਹੀ ਰੇਲ ਮੰਤਰੀ ਨੇ ਕਿਹਾ ਕਿ ਬਜਨ ਜਨਤਾ ਲਈ ਚੰਗਾ ਹੋਵੇਗਾ। ਤੁਹਾਨੂੰ ਦੱਸ ਦਈਏ ਕਿ ਸੁਰੇਸ਼ ਪ੍ਰਭੂ ਅੱਜ ਦੁਪਹਿਰ ਨੂੰ 12 ਵਜੇ ਰੇਲ ਬਜਟ ਪੇਸ਼ ਕਰਨਗੇ।
ਸੁਰੇਸ਼ ਪ੍ਰਭੂ ਦੇ ਰੇਲ ਬਜਟ 'ਤੇ ਲੋਕਾਂ ਦੀ ਨਜ਼ਰ ਹੋਵੇਗੀ ਨਾਲ ਹੀ ਲੋਕ ਇਹ ਵੀ ਦੇਖਣਗੇ ਕਿ ਬਜਟ ਸੇਵਾਵਾਂ 'ਚ ਸੁਧਾਰ, ਸੁਰੱਖਿਆ ਅਤੇ ਸਾਫ-ਸਫਾਈ ਲਈ ਕੀ ਪਹਿਲ ਕੀਤੀ ਜਾ ਰਹੀ ਹੈ। ਬਜਟ 'ਚ ਨਵੀਂ ਸਰਕਾਰ ਦੇ 'ਮੇਕ ਇੰਨ ਇੰਡੀਆ' ਪਹਿਲਾਂ ਤੋਂ ਜੁੜੇ ਪ੍ਰਸਤਾਵ ਸ਼ਾਮਲ ਕੀਤੇ ਜਾਣ ਦੀ ਵੀ ਸੰਭਾਵਨਾ ਹੈ।
ਆਸਾ ਰਾਮ ਦੀ ਝਲਕ ਪਾਉਣ ਲਈ ਇਕ ਵਾਰ ਫਿਰ ਗਰਮ ਹੋਏ ਸਮਰਥਕ
NEXT STORY