ਸੀ.ਆਰ.ਪੀ.ਐਫ ਜਵਾਨ ਨਰੋਤਮ ਦਾਸ ਜਿਨ੍ਹਾਂ ਦੀ ਮੌਤ ਬੁੱਧਵਾਰ ਨੂੰ ਨਕਸਲ ਹਮਲੇ ਦੌਰਾਨ ਬਿਹਾਰ 'ਚ ਹਈ ਉਨ੍ਹਾਂ ਦੇ ਪਰਿਵਾਰ ਨਾਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੁਲਾਕਾਤ ਕੀਤੀ। ਕੇਜਰੀਵਾਲ ਜਵਾਨ ਦੇ ਅੰਤਿਮ ਸੰਸਕਾਰ 'ਚ ਵੀ ਸ਼ਾਮਲ ਹੋਏ ਅਤੇ ਉਸ ਨੂੰ ਸ਼ਰਧਾਂਜਲੀ ਦਿੱਤੀ।
ਸ਼ਹੀਦ ਜਵਾਨ ਦੇ ਪਰਿਵਾਰ ਨਾਲ ਮਿਲ ਕੇ ਸੀ.ਐਮ ਕੇਜਰੀਵਾਲ ਅਤੇ ਡਿਪਟੀ ਸੀ.ਐਮ ਮਨੀਸ਼ ਸਿਸੋਦੀਆ ਨੇ ਉਨ੍ਹਾਂ ਨੂੰ ਦਿਲਾਸਾ ਦਿੱਤਾ। ਸੀ.ਐਮ ਕੇਜਰੀਵਾਲ ਨੇ ਕਿਹਾ ਹੈ ਕਿ ਉਨ੍ਹਾਂ ਨੇ ਸ਼ਹੀਦ ਜਵਾਨ ਦੀ ਪਤਨੀ ਨੂੰ ਮਿਲ ਕੇ ਉਸ ਨੂੰ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ ਹੈ ਜਿਸ 'ਚ ਨੌਕਰੀ ਵੀ ਸ਼ਾਮਲ ਹੈ। ਜਦੋਂ ਕੇਜਰੀਵਾਲ ਉੱਥੇ ਪਹੁੰਚੇ ਤਾਂ ਸ਼ਹੀਦਾ ਦਾ ਪੂਰਾ ਪਰਿਵਾਰ ਉਨ੍ਹਾਂ ਨੂੰ ਗਲੇ ਲਗਾ ਕੇ ਜ਼ੋਰ-ਜ਼ੋਰ ਦੀ ਰੋਣ ਲੱਗ ਪਿਆ।
ਕੇਜਰੀਵਾਲ ਨੇ ਟਵੀਟ ਕਰਦੇ ਹੋਏ ਜਵਾਨਦ ਦੀ ਸ਼ਹਾਦਤ ਨੂੰ ਸਲਾਮੀ ਦਿੱਤੀ ਅਤੇ ਕਿਹਾ ਕਿ ਉਸ ਨੇ ਸਾਡੇ ਲਈ ਆਪਣੀ ਜਾਨ ਗਵਾ ਦਿੱਤੀ। ਕੇਜਰੀਵਾਲ ਨੇ ਨਾਲ ਹੀ ਇਹ ਘੋਸ਼ਣਾ ਵੀ ਕੀਤੀ ਹੈ ਕਿ ਸਰਕਾਰ ਸ਼ਹੀਦ ਜਵਾਨ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੀ ਮਦਦ ਦੇਵੇਗੀ।
ਰੇਲ ਬਜਟ ਨੂੰ ਲੈ ਕੇ ਕੀ ਬੋਲੇ ਸਾਬਕਾ ਰੇਲ ਮੰਤਰੀ (ਵੀਡੀਓ)
NEXT STORY