ਨਵੀਂ ਦਿੱਲੀ- ਰੇਲ ਮਤੰਰੀ ਸੁਰੇਸ਼ ਪ੍ਰਭੂ ਨੇ ਵੀਰਵਾਰ ਨੂੰ ਆਪਣਾ ਪਹਿਲਾ ਪੂਰਣ ਰੇਲ ਬਜਟ ਪੇਸ਼ ਕੀਤਾ। ਉਨ੍ਹਾਂ ਨੇ ਯਾਤਰੀ ਕਿਰਾਇਆ ਨਾ ਵਧਾ ਕੇ ਰੇਲ 'ਚ ਸਫਰ ਕਰਨ ਵਾਲੇ ਯਾਤਰੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਇਸ ਤੋਂ ਇਲਾਵਾ ਯਾਤਰੀਆਂ ਦੀ ਸਹੂਲਤ ਲਈ ਕਈ ਐਲਾਨ ਕੀਤੇ ਗਏ ਹਨ। ਪਰ ਇਸ ਵਾਰ ਦਾ ਰੇਲ ਬਜਟ ਇੰਨਾ ਖਾਸ ਨਹੀਂ ਰਿਹਾ ਜਿੰਨੀ ਕੁ ਲੋਕਾਂ ਨੂੰ ਇਸ ਵਾਰ ਦੇ ਰੇਲ ਬਜਟ ਤੋਂ ਉਮੀਦਾਂ ਸਨ।
ਇਸ ਵਾਰ ਦੇ ਰੇਲ ਬਜਟ 'ਚ ਜਿੱਥੇ ਲੋਕਾਂ ਨੂੰ ਵਾਈ-ਫਾਈ ਵਰਗੀ ਸਹੂਲਤ ਦਿੱਤੀ ਗਈ ਹੈ ਉੱਥੇ ਹੀ ਮਹਿਲਾਵਾਂ ਦੇ ਹਿੱਸੇ ਕੁਝ ਖਾਸ ਸਹੂਲਤਾਂ ਆਈਆਂ ਹਨ।
ਜਾਣੋ ਕੀ ਆਇਆ ਔਰਤਾਂ ਦੇ ਹਿੱਸੇ
► ਔਰਤਾਂ ਦੀ ਸੁਰੱਖਿਆ ਲਈ ਡੱਬਿਹਆਂ 'ਚ ਸੀ.ਸੀ.ਟੀ.ਵੀ ਕੈਮਰੇ ਲਗਾਏ ਜਾਣਗੇ
► ਮਹਿਲਾ ਯਾਤਰੀਆਂ ਲਈ ਨਿਰਭਿਆ ਫੰਡ ਦੀ ਵਰਤੋਂ ਹੋਵੇਗੀ
► ਗਰਭਵਤੀ ਔਰਤਾਂ ਨੂੰ ਲੋਅਰ ਬਰਥ ਦੀ ਸਹੁਲਤ ਦਿੱਤੀ ਜਾਵੇਗੀ
ਰੇਲ ਮੰਤਰੀ 'ਪ੍ਰਭੂ' ਨੇ ਯਾਤਰੀਆਂ ਦੀ ਸਹੂਲਤ ਲਈ ਕੀਤੇ ਵੱਡੇ ਐਲਾਨ (ਵੀਡੀਓ)
NEXT STORY