ਗੁੜਗਾਓਂ- ਗੁੜਗਾਓਂ ਦੀ ਐਕਸਪੋਰਟ ਕੰਪਨੀ 'ਚ ਜ਼ਮੀਨ ਕਬਜ਼ੇ ਨੂੰ ਲੈ ਕੇ ਦਬੰਗਾਂ ਨੇ ਕੰਪਨੀ ਦੇ ਸੁਰੱਖਿਆਕਰਮੀਆਂ 'ਤੇ ਡੰਡਿਆਂ ਅਤੇ ਪੱਥਰਾਂ ਨਾਲ ਹਮਲਾ ਕਰ ਦਿੱਤਾ। ਇਕ ਮਹੀਨਾ ਪਹਿਲਾਂ ਵੀ ਦਬੰਗਾਂ ਨੇ ਦਬੰਗਈ ਦਿਖਾਉਂਦੇ ਹੋਏ ਕੰਪਨੀ ਦੀ ਕੰਧ 'ਤੇ 'ਪੀਲਾ ਪੰਜਾ' ਚਲਾਇਆ ਸੀ। ਜਦੋਂ ਦੋਸ਼ੀ ਸ਼ਰੇਆਮ ਵਾਰਦਾਤ ਨੂੰ ਅੰਜਾਮ ਦੇ ਰਹੇ ਸਨ ਉਸ ਸਮੇਂ ਸੁਰੱਖਿਆ ਦਾ ਦਮ ਭਰਣ ਵਾਲੀ ਗੁੜਗਾਓਂ ਪੁਲਸ ਤਾਂ ਉੱਥੇ ਸੀ ਹੀ ਨਹੀਂ ਪਰ ਦਬੰਗਈਆਂ ਦੀ ਹਰਕਤ ਕੰਪਨੀ 'ਚ ਲੱਗੇ ਸੀ.ਸੀ.ਟੀ.ਵੀ ਕੈਮਰੇ 'ਚ ਕੈਦ ਹੋ ਗਈ। ਕੰਪਨੀ ਦੇ ਜਨਰਲ ਮੈਨੇਜਰ ਨੇ ਸਾਰੇ ਮਾਮਲੇ ਦੇ ਬਾਰੇ 'ਚ ਮੀਡੀਆ ਨੂੰ ਦੱਸਿਆ।
ਦਬੰਗਾਂ ਖਿਲਾਫ ਪੁਲਸ ਨੇ ਮਾਮਲਾ ਦਰਜ ਕਰ ਲਿਆ ਪਰ ਸੁਰੱਖਿਆਕਰਮੀਆਂ ਦੀ ਕੁੱਟਮਾਰ ਦੇ ਬਾਰੇ 'ਚ ਜਾਣਕਾਰੀ ਤੋਂ ਪੁਲਸ ਮਨ੍ਹਾ ਕਰ ਰਹੀ ਹੈ ਜਦੋਂਕਿ ਦੂਜੀ ਵਾਰਦਾਤ ਨੂੰ ਵੀ ਤੁਸੀਂ ਸੀ.ਸੀ.ਟੀ.ਵੀ ਕੈਮਰੇ 'ਚ ਕੈਦ ਦੇਖ ਸਕਦੇ ਹੋ।
ਸੁਰੱਖਿਆ ਵਿਵਸਥਾ ਨੂੰ ਲੈ ਕੇ ਪੁਲਸ ਦੀ ਕਾਰਜਸ਼ੈਲੀ 'ਤੇ ਗੱਲ ਕਰੀਏ ਤਾਂ ਦੋਸ਼ੀ ਇਕ ਮਹੀਨੇ ਤੋਂ ਬਾਅਦ ਵੀ ਪੁਲਸ ਦੀ ਗਿਰਫਤ ਤੋਂ ਬਾਹਰ ਹਨ। ਉੱਥੇ ਹੀ ਹੁਣ ਪੁਲਸ ਭਰੋਸਾ ਦੇ ਰਹੀ ਹੈ ਕਿ ਦੋਸ਼ੀ ਨੂੰ ਛੇਤੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਰੇਲ ਬਜਟ 2015: ਜਾਣੋ ਕੀ ਆਇਆ ਔਰਤਾਂ ਦੇ ਹਿੱਸੇ (ਵੀਡੀਓ)
NEXT STORY