ਨਵੀਂ ਦਿੱਲੀ- ਆਮ ਆਦਮੀ ਪਾਰਟੀ ਨੇ 21 ਸਾਲ ਦੇ ਇਕ ਨੌਜਵਾਨ ਦੀ ਤਸਵੀਰ ਖਿਚ ਕੇ ਵੈਬ ਪੇਜ 'ਤੇ ਪਾਉਂਦੇ ਹੋਏ ਉਸ ਦੀ ਪ੍ਰਤੀਭਾ ਨੂੰ ਸਲਾਮ ਕੀਤਾ ਹੈ। ਦਿੱਲੀ 'ਚ ਰਹਿਣ ਵਾਲਾ ਇਹ ਨੌਜਵਾਨ ਕ੍ਰਿਕਟ ਦਾ ਸ਼ੌਕੀਨ ਹੈ। ਇੰਨਾ ਹੀ ਨਹੀਂ ਅਭਿਸ਼ੇਕ ਗੁਪਤਾ ਦਿੱਤੀ ਵਲੋਂ ਅੰਡਰ-19 ਕ੍ਰਿਕਟ ਖੇਡ ਚੁੱਕਾ ਹੈ।
ਨਾਲ ਹੀ ਉਹ ਭਾਰਤੀ ਰੇਲਵੇ ਵਲੋਂ ਰਾਸ਼ਟਰੀ ਪੱਧਰ ਦੀ ਕ੍ਰਿਕਟ ਮੁਕਾਬਲਿਆਂ 'ਚ ਵੀ ਹਿੱਸਾ ਲੈ ਚੁੱਕੇ ਹਨ। ਪਰ ਆਮ ਆਦਮੀ ਪਾਰਟੀ ਨੇ ਇਨ੍ਹਾਂ ਨੂੰ ਸਿਰਫ ਕ੍ਰਿਕਟ 'ਚ ਹਿੱਸਾ ਲੈਣ ਲਈ ਆਪਣੇ ਪੇਜ 'ਤੇ ਸ਼ੇਅਰ ਨਹੀਂ ਕੀਤਾ ਹੈ।
ਅਸਲ 'ਚ ਅਭਿਸ਼ੇਕ ਨੇ ਆਮ ਆਦਮੀ ਪਾਰਟੀ ਲਈ 21 ਸਾਲ ਦੀ ਉਮਰ 'ਚ ਹੀ ਇੰਨਾ ਕੁਝ ਕੀਤਾ ਹੈ ਜਿਸ ਨੂੰ ਪਾਰਟੀ ਨੇ ਸਰਾਹਿਆ ਹੈ ਅਤੇ ਦੁਨੀਆ ਦੇ ਸਾਹਮਣੇ ਲਿਆਉਣ ਦਾ ਫੈਸਲਾ ਕੀਤਾ ਹੈ। ਅਸਲ 'ਚ ਅਭਿਸ਼ੇਕ ਕ੍ਰਿਕਟ ਹੋਣ ਦੇ ਨਾਲ ਹੀ ਸਮਾਜਕ-ਰਾਜਨੀਤੀਕ ਮੁੱਦਿਆਂ 'ਤੇ ਉਂਨੇ ਹੀ ਸਰਗਰਮ ਹਨ। ਆਪਣੀ ਇਸ ਸਰਗਰਮਤਾ ਦੇ ਚੱਲਦੇ ਅਭਿਸ਼ੇਕ ਨੇ ਇੰਡੀਆ ਅਗੇਂਸਟ ਕੁਰਪਸ਼ਨ ਵਲੋਂ ਚਲਾਏ ਗਏ ਅੰਦੋਲਨ 'ਚ ਹਿੱਸਾ ਲਿਆ ਅਤੇ ਜੇਲ ਤੱਕ ਗਏ।
ਵੀਡੀਓ 'ਚ ਦੇਖੋ ਬਦਮਾਸ਼ਾਂ ਦੀ ਲਾਈਵ ਗੁੰਡਾਗਰਦੀ
NEXT STORY