ਨਵੀਂ ਦਿੱਲੀ(ਭਾਸ਼ਾ)¸ਸਿੱਕਮ ਦੀ ਇਕ ਨੌਜਵਾਨ ਲੜਕੀ (25) ਨਾਲ ਇਕ ਡਾਕਟਰ ਨੇ ਦੱਖਣੀ ਦਿੱਲੀ ਦੇ ਹੌਜ ਖਾਸ ਇਲਾਕੇ 'ਚ ਬੀਤੀ ਰਾਤ ਕਥਿਤ ਤੌਰ 'ਤੇ ਜਬਰ-ਜ਼ਨਾਹ ਕੀਤਾ। ਪੁਲਸ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਮੁਤਾਬਕ 4-5 ਦਿਨ ਪਹਿਲਾ ਪੀੜਤਾ ਨੂੰ ਨੌਕਰੀ ਦਿਵਾਉਣ ਦੇ ਨਾਂ 'ਤੇ ਦਿੱਲੀ ਲੈ ਕੇ ਆਏ ਸਨ। ਘਟਨਾ ਸਬੰਧੀ ਸਵੇਰੇ ਪਤਾ ਲੱਗਾ, ਜਦ ਮੁਨੀਰੱਕਾ ਇਲਾਕੇ 'ਚ ਰਹਿ ਰਹੀ ਪੀੜਤਾ ਨੇ ਪੁਲਸ ਨੂੰ ਫੋਨ ਕੀਤਾ ਤੇ ਆਪ-ਬੀਤੀ ਸੁਣਾਈ। ਪੁਲਸ ਨੇ ਦੱਸਿਆ ਕਿ ਘਟਨਾ ਦੇ ਸੰਬੰਧ 'ਚ ਸਰਕਾਰੀ ਹਸਪਤਾਲ 'ਚ ਕੰਮ ਕਰਦੇ ਇਕ ਡਾਕਟਰ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਉਸ ਡਾਕਟਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਏ.ਟੀ. ਐੱਮ. ਸੁਰੱਖਿਆ ਮੁਲਾਜ਼ਮਾਂ ਸਮੇਤ 3 ਦੀ ਹੱਤਿਆ, 50 ਲੱਖ ਲੁੱਟੇ
NEXT STORY