ਮੋਦੀ ਨੂੰ ਮੇਰੇ ਤੋਂ ਐਲਰਜੀ ਹੈ, ਗੱਲ ਨਾ ਮੰਨਣ ਵਾਲੀ ਸਰਕਾਰ ਨੂੰ ਮਿਲ ਕੇ ਡੇਗ ਦਿਓ
ਨਵੀਂ ਦਿੱਲੀ(ਬਿਊਰੋ)—ਗਾਂਧੀਵਾਦੀ ਸਮਾਜ ਸੇਵੀ ਅੰਨਾ ਹਜ਼ਾਰੇ ਨੇ ਦੋਸ਼ ਲਗਾਇਆ ਕਿ ਕੇਂਦਰ ਦੀ ਮੌਜੂਦਾ ਐੱਨ. ਡੀ. ਏ. ਸਰਕਾਰ ਕਾਂਗਰਸ ਦੀ ਅਗਵਾਈ ਵਾਲੀ ਯੂ. ਪੀ. ਏ. ਸਰਕਾਰ ਤੋਂ ਵੀ ਵੱਧ ਅਨਿਆਂ ਕਰ ਰਹੀ ਹੈ। ਕੇਂਦਰ ਸਰਕਾਰ 'ਤੇ ਤਾਨਾਸ਼ਾਹੀ ਦਾ ਦੋਸ਼ ਲਗਾਉਂਦੇ ਹੋਏ ਉਨ੍ਹਾਂ ਕਿਹਾ ਕਿ ਭੋਂ ਪ੍ਰਾਪਤੀ ਬਿੱਲ ਕਾਰਨ ਦੇਸ਼ ਪਿੱਛੇ ਨੂੰ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੇਰੇ ਤੋਂ ਐਲਰਜੀ ਹੈ ਤੇ ਇਸੇ ਕਾਰਨ ਉਹ ਇਸ ਮੁੱਦੇ 'ਤੇ ਮੋਦੀ ਨਾਲ ਕਿਸੇ ਗੱਲਬਾਤ ਦੀ ਉਮੀਦ ਨਹੀਂ ਕਰਦੇ ਹਨ। ਅੰਨਾ ਨੇ ਕਿਹਾ ਕਿ ਜੇ ਇਸ ਬਿੱਲ 'ਚ ਕੋਈ ਤਬਦੀਲੀ ਨਹੀਂ ਹੁੰਦੀ ਹੈ ਤਾਂ ਉਨ੍ਹਾਂ ਦੇ ਅੰਦੋਲਨ 'ਚ ਕੋਈ ਤਬਦੀਲੀ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਉਹ ਮਹਾਰਾਸ਼ਟਰ ਦੇ ਸੇਵਾਗ੍ਰਾਮ ਤੋਂ ਦਿੱਲੀ ਤੱਕ 3 ਮਹੀਨਿਆਂ ਤੱਕ ਚੱਲਣ ਵਾਲੀ ਪੈਦਲ ਯਾਤਰਾ ਛੇਤੀ ਹੀ ਸ਼ੁਰੂ ਕਰਨਗੇ। ਇਸ ਦੌਰਾਨ 9 ਮਾਰਚ ਨੂੰ ਵਰਧਾ 'ਚ ਇਕੋ ਜਿਹੇ ਵਿਚਾਰਾਂ ਵਾਲੇ ਸੰਗਠਨਾਂ ਦੀ ਬੈਠਕ ਬੁਲਾਈ ਗਈ ਹੈ। ਇਸ ਤੋਂ ਪਹਿਲਾਂ ਬਿਜਨੌਰ ਤੋਂ ਦਿੱਲੀ ਜਾਂਦੇ ਹੋਏ ਉਨ੍ਹਾਂ ਆਪਣੇ ਸਮਰਥਕਾਂ ਨੂੰ ਇਥੇ ਸੰਬੋਧਨ ਕਰਦੇ ਹੋਏ ਕਿਹਾ ਕਿ ਕੋਈ ਵੀ ਸਰਕਾਰ ਜੇ ਜਨਤਾ ਦੀ ਗੱਲ ਮੰਨਣ ਲਈ ਤਿਆਰ ਨਾ ਹੋਵੇ ਤਾਂ ਉਸ ਨੂੰ ਇਕਜੁੱਟ ਹੋ ਕੇ ਡੇਗ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੰਘਰਸ਼ 'ਚ ਬੜੀ ਤਾਕਤ ਹੁੰਦੀ ਹੈ, ਇਸ ਲਈ ਜਨਤਾ ਨੂੰ ਇਕਜੁੱਟ ਹੋ ਕੇ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।
ਸਿੱਕਮ ਦੀ ਲੜਕੀ ਨਾਲ ਡਾਕਟਰ ਵਲੋਂ ਜਬਰ-ਜ਼ਨਾਹ
NEXT STORY