ਨਵੀਂ ਦਿੱਲੀ- ਮੋਦੀ ਸਰਕਾਰ ਦੀ ਅੱਜ ਅਗਨੀ ਪ੍ਰੀਖਿਆ ਹੈ। ਸ਼ਨੀਵਾਰ ਯਾਨੀ ਕਿ ਅੱਜ ਦਾ ਦਿਨ ਅਹਿਮ ਹੈ। ਵਿੱਤ ਮੰਤਰੀ ਅਰੁਣ ਜੇਤਲੀ 2015-16 ਦਾ ਆਮ ਬਜਟ ਪੇਸ਼ ਕਰਨਗੇ। ਇਸ ਬਜਟ 'ਤੇ ਸਾਰੀਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਜਨਤਾ ਤੋਂ ਮਹਿੰਗਾਈ ਤੋਂ ਰਾਹਤ ਅਤੇ ਟੈਕਸ 'ਚ ਰਿਆਇਤ ਦੀ ਉਡੀਕ ਹੈ।
ਮੋਦੀ ਸਰਕਾਰ ਦੇ ਇਸ ਬਜਟ ਨੂੰ ਮਹਿੰਗਾਈ ਘੱਟ ਹੋਣ ਦੇ ਅਸਰ ਘੱਟ ਹੋਣ ਅਤੇ ਟੈਕਸ ਤੋਂ ਰਾਹਤ ਮਿਲੇ, ਇਹ ਹੀ ਲੋਕਾਂ ਨੂੰ ਉਮੀਦ ਹੈ।
ਆਮ ਲੋਕਾਂ ਨੂੰ ਮਹਿੰਗਾਈ ਘੱਟ ਹੋਣ ਦੀ ਉਮੀਦ ਹੈ।
ਵਿਦਿਆਰਥੀਆਂ ਨੂੰ ਪੜ੍ਹਾਈ ਲਈ ਮਿਲਣ ਵਾਲੇ ਕਰਜ਼ ਨੂੰ ਥੋੜ੍ਹਾ ਘੱਟ ਹੋਣ ਦੀ ਉਮੀਦ ਹੈ।
ਘੱਟ ਕੀਮਤ ਵਾਲੇ ਘਰਾਂ ਲਈ ਲੋਨ 'ਤੇ ਵਿਆਜ 'ਚ ਕਮੀ ਮੁਮਕਿਨ।
ਹੋਮ ਲੋਨ 'ਤੇ ਵਿਆਜ ਦੀ ਛੋਟ 2 ਲੱਖ ਤੋਂ ਵਧ ਕੇ 3 ਲੱਖ ਰੁਪਏ ਤੱਕ ਸੰਭਵ।
ਰੱਖਿਆ ਬਜਟ ਵਿਚ 'ਚ ਇਜ਼ਾਫੇ ਦੀ ਉਮੀਦ।
ਨੌਕਰੀ ਪੇਸ਼ੇ ਵਾਲਿਆਂ ਨੂੰ ਇਸ ਬਜਟ ਤੋਂ ਕਈ ਉਮੀਦਾਂ ਹਨ।
ਇੰਝ ਕੱਟੀ ਜਾਵੇਗੀ ਸਾਡੀ ਜੇਬ-
ਸਰਕਾਰ ਦਾ ਫੋਕਸ ਸਬਸਿਡੀ ਕਰੇਗੀ। ਇਸ ਕਾਰਨ 10 ਲੱਖ ਤੋਂ ਵਧ ਆਮਦਨ ਵਾਲਿਆਂ ਨੂੰ ਸਸਤੀ ਐਲ. ਪੀ. ਜੀ. ਬੰਦ ਕੀਤੀ ਜਾ ਸਕਦੀ ਹੈ।
ਬਜਟ ਪੇਸ਼ ਕਰਦੇ ਸਮੇਂ ਕੱਚੇ ਤੇਲ ਦੀਆਂ ਕੀਮਤਾਂ 'ਚ ਆਉਣ ਵਾਲੀ ਸੰਭਾਵਿਤ ਤੇਜ਼ੀ ਨੂੰ ਵੀ ਧਿਆਨ 'ਚ ਰੱਖੇਗਾ। ਇਸ ਨੂੰ ਧਿਆਨ 'ਚ ਰੱਖਦੇ ਹੋਏ ਸਰਵਿਸ ਟੈਕਸ ਵਧਾਇਆ ਜਾ ਸਕਦਾ ਹੈ। ਜਿਸ ਵਿਚ ਮੋਬਾਈਲ ਤੇ ਇੰਟਰਨੈੱਟ ਦਾ ਬਿਲ, ਹਵਾਈ ਯਾਤਰਾ ਸਮੇਤ ਹੋਰ ਕਈ ਸੇਵਾਵਾਂ ਮਹਿੰਗੀਆਂ ਹੋ ਸਕਦੀਆਂ ਹਨ।
ਕੇਂਦਰ ਸਰਕਾਰ ਨੇ ਦੋ ਦਿਨ ਪਹਿਲਾਂ ਟੈਕਸਾਂ ਵਿਚ ਹਿੱਸੇਦਾਰੀ 10 ਫੀਸਦੀ ਵਧਾ ਕੇ 42 ਫੀਸਦੀ ਕਰ ਦਿੱਤੀ ਹੈ। ਇਸ ਹਿਸਾਬ ਨਾਲ ਜੇਤਲੀ ਕੋਲ ਬਜਟ ਲਈ ਹੁਣ 52 ਫੀਸਦੀ ਰਕਮ ਬਚੀ ਹੈ।
ਬਜਟ 2015 : ਮੋਦੀ ਸਰਕਾਰ ਦੀ ਅੱਛੇ ਦਿਨਾ ਦੀ ਪ੍ਰੀਖਿਆ, ਕੀ ਲੱਗੇਗੀ ਮਹਿੰਗਾਈ 'ਤੇ ਲਗਾਮ!
NEXT STORY