ਨਿਊਯਾਰਕ- ਹਰ ਦਿਨ ਚਾਰ ਤੋਂ ਛੇ ਕੱਪ ਕੌਫੀ ਪੀਣ ਨਾਲ ਮਲਪੀਅਲ ਸੇਲੇਰੋਸਿਸ (ਐਸਐਸ) ਦਾ ਖਤਰਾ ਕਾਫੀ ਘੱਟ ਹੋ ਜਾਂਦਾ ਹੈ। ਰਿਪੋਰਟ ਮੁਤਾਬਕ ਕੌਫੀ ਦੀ ਵਰਤੋਂ ਕਰਨ ਵਾਲੇ ਲੋਕਾਂ 'ਚ ਐਸਐਸ ਦਾ ਖਤਰਾ ਡੇਢ ਗੁਣਾ ਵੱਧ ਪਾਇਆ ਗਿਆ ਹੈ। ਐਸਐਸ ਸਿੱਧੇ ਸਾਡੇ ਤੰਤਰਿਕਾ ਤੰਤਰ 'ਤੇ ਹਮਲਾ ਕਰ ਉਸ ਨੂੰ ਕਮਜ਼ੋਰ ਕਰਦਾ ਹੈ। ਇਸ ਦੀ ਵਜ੍ਹਾ ਨਾਲ ਦਿਮਾਗ, ਰੀੜ ਦੀ ਹੱਡੀ ਅਤੇ ਆਪਟਿਕ ਅੰਤਰ ਪ੍ਰਭਾਵਿਤ ਹੁੰਦੇ ਹਨ। ਦਿਲਚਸਪ ਗੱਲ ਇਹ ਹੈ ਕਿ ਕੈਫੀਨ ਦੇ ਵਰਤੋਂ ਨਾਲ ਪਾਰਕਿੰਸਨ ਅਤੇ ਅਲਜ਼ਾਈਮਰ ਜਿਹੀਆਂ ਖਤਰਨਾਕ ਬਿਮਾਰੀਆਂ ਦਾ ਖਤਰਾ ਘੱਟ ਹੋ ਜਾਂਦਾ ਹੈ।
ਖੋਜ 'ਚ ਸ਼ਾਮਲ ਅਮਰੀਕਾ ਦੇ ਬਾਲਟਿਮੋਰ ਸਥਿਤ ਜਾਨਸ ਹਾਪਕਿੰਸ ਯੂਨੀਵਰਸਿਟੀ ਦੇ ਏਲੇਨ ਮਾਊਰੀ ਨੇ ਦੱਸਿਆ ਹੈ ਕਿ ਅਧਿਐਨ 'ਚ ਇਹ ਸਪੱਸ਼ਟ ਹੋਇਆ ਹੈ ਕਿ ਕੌਫੀ ਦੀ ਵਰਤੋਂ ਨਾਲ ਐਸਐਸ ਦਾ ਖਤਰਾ ਘੱਟ ਹੋ ਸਕਦਾ ਹੈ।
ਖੋਜ 'ਚ ਸਵੀਡਨ ਅਤੇ ਅਮਰੀਕਾ 'ਚ ਐਸਐਸ ਬਿਮਾਰੀ 'ਤੇ ਪਹਿਲਾਂ ਹੋ ਚੁੱਕੇ ਅਧਿਐਨ ਦਾ ਸਹਾਰਾ ਲਿਆ ਗਿਆ ਹੈ।
ਮੱਛੀ ਖਾਣ ਅਤੇ ਧੁੱਪ ਸੇਕਣ ਨਾਲ ਦਿਮਾਗ ਰਹਿੰਦਾ ਹੈ ਸਿਹਤਮੰਦ
NEXT STORY