ਟਰੱਕ ਤੇ ਕਾਰਾਂ ਦੀ ਟੱਕਰ 'ਚ 6 ਦੀ ਮੌਤ
ਲਹਿਰਾਗਾਗਾ(ਗੋਇਲ, ਗਰਗ, ਜਿੰਦਲ, ਬਾਂਸਲ)- ਲਹਿਰਾ-ਸੁਨਾਮ ਮੁੱਖ ਮਾਰਗ 'ਤੇ ਪਿੰਡ ਖੋਖਰ ਨੇੜੇ ਬੀਤੀ ਰਾਤ ਟਰੱਕ, ਵਰਨਾ ਗੱਡੀ ਅਤੇ ਇਨੋਵਾ ਦੀ ਜ਼ਬਰਦਸਤ ਟੱਕਰ ਵਿਚ 6 ਵਿਅਕਤੀਆਂ ਦੀ ਮੌਤ ਅਤੇ ਇਕ ਵਿਅਕਤੀ ਦੇ ਗੰਭੀਰ ਰੂਪ ਵਿਚ ਜ਼ਖਮੀ ਹੋਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਇਕ ਫੂਸ ਦਾ ਭਰਿਆ ਓਵਰਲੋਡ ਟਰੱਕ ਲਹਿਰਾ ਤੋਂ ਸੁਨਾਮ ਵੱਲ ਜਾ ਰਿਹਾ ਸੀ ਕਿ ਪਿੱਛੋਂ ਤੇਜ਼ ਰਫਤਾਰ ਨਾਲ ਆ ਰਹੀ ਵਰਨਾ ਗੱਡੀ ਦੀ ਇਸ ਨਾਲ ਜ਼ਬਰਦਸ਼ਤ ਟੱਕਰ ਹੋ ਗਈ ਅਤੇ ਇਸ ਤੋਂ ਪਿੱਛੇ ਆ ਰਹੀ ਇਨੋਵਾ ਗੱਡੀ ਪਿਛਲੇ ਪਾਸਿਓਂ ਵਰਨਾ ਗੱਡੀ ਵਿਚ ਜਾ ਵੱਜੀ, ਜਿਸ ਕਾਰਨ ਵਰਨਾ ਸਵਾਰ ਪੰਜ ਵਿਅਕਤੀਆਂ ਅਤੇ ਇਕ ਇਨੋਵਾ ਸਵਾਰ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹਾਦਸੇ ਵਿਚ ਸਤਗੁਰ ਸਿੰਘ (20) ਵਾਸੀ ਛਾਜਲੀ, ਗੁਰਪ੍ਰੀਤ ਸਿੰਘ (25) ਵਾਸੀ ਭਿੰਡਰਾਂ, ਹਰਪਾਲ ਸਿੰਘ (19) ਵਾਸੀ ਮਹਿਲਾ ਚੌਕ, ਮਨਪ੍ਰੀਤ ਸਿੰਘ (23) ਵਾਸੀ ਮਹਿਲਾ ਚੌਕ, ਗੁਰਵਿੰਦਰ ਸਿੰਘ (23) ਵਾਸੀ ਗੁੱਜਰਾਂ, ਬੁੱਧ ਸਿੰਘ ਵਾਸੀ ਭਿੰਡਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦੋਂਕਿ ਗੁਰਲਾਲ ਸਿੰਘ ਵਾਸੀ ਛਾਜਲਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ, ਜਿਸ ਨੂੰ ਸੁਨਾਮ ਲਿਜਾਇਆ ਗਿਆ। ਪੁਲਸ ਨੇ ਲਾਸ਼ਾਂ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀਆਂ।
ਜੇਤਲੀ ਨੇ ਦਿੱਤਾ ਪੰਜਾਬ ਨੂੰ ਝਟਕਾ
NEXT STORY