ਹੈਮਿਲਟਨ- ਮੌਜੂਦਾ ਵਿਸ਼ਵ ਕੱਪ 'ਚ ਆਪਣੀ ਗੇਂਦਬਾਜ਼ੀ ਨਾਲ ਸਾਰਿਆਂ ਨੂੰ ਪ੍ਰਭਾਵਿਤ ਕਰਨ ਵਾਲੇ ਤੇਜ਼ ਗੇਂਦਬਾਜ਼ ਮੋਹਿਤ ਸ਼ਰਮਾ ਨੇ ਕਿਹਾ ਕਿ ਇਸ ਦਾ ਸਿਹਰਾ ਨਵੀਂ ਗੇਂਦ ਸੰਭਾਲਣ ਵਾਲੇ ਮੁਹੰਮਦ ਸ਼ੰਮੀ ਤੇ ਉਮੇਸ਼ ਯਾਦਵ ਨੂੰ ਜਾਂਦਾ ਹੈ ਜਿਨ੍ਹਾਂ ਨੇ ਵਿਰੋਧੀ ਬੱਲੇਬਾਜ਼ਾਂ 'ਤੇ ਕਾਫ਼ੀ ਦਬਾਉ ਬਣਾਇਆ।
ਮੋਹਿਤ ਨੇ 4 ਮੈਚਾਂ 'ਚ 6 ਵਿਕਟਾਂ ਲਈਆਂ ਪਰ ਭਾਰਤੀ ਗੇਂਦਬਾਜ਼ਾਂ 'ਚੋਂ ਉਸ ਦਾ ਇਕਾਨਮੀ ਰੇਟ ਸਭ ਤੋਂ ਘੱਟ 3.90 ਰਿਹਾ।
ਮੋਹਿਤ ਨੇ ਕਿਹਾ ਕਿ ਮੇਰਾ ਕੰਮ ਆਪਣੀ ਕਾਬਲੀਅਤ ਦੇ ਅਨੁਸਾਰ ਸ੍ਰੇਸ਼ਟ ਗੇਂਦਬਾਜ਼ੀ ਕਰਨਾ ਹੈ ਜੋ ਮੈਂ ਪਿਛਲੇ 10 ਸਾਲਾਂ ਤੋਂ ਕਰ ਰਿਹਾ ਹਾਂ। ਇਸ ਤੋਂ ਇਲਾਵਾ ਮੇਰੇ ਬਾਊਂਸਰ ਦੀ ਰਫ਼ਤਾਰ ਤੋਂ ਵੀ ਕਈ ਬੱਲੇਬਾਜ਼ ਹੈਰਾਨ ਰਹਿ ਗਏ ਹਨ। ਕਿਸੇ ਨੇ ਸੋਚਿਆ ਨਹੀਂ ਸੀ ਕਿ ਮੇਰੇ ਬਾਊਂਸਰ ਇੰਨੀ ਤੇਜ਼ੀ ਨਾਲ ਆਉਣਗੇ। ਮੇਰੇ ਲਈ ਇਹ ਫਾਇਦੇਮੰਦ ਹੈ ਕਿਉਂਕਿ ਮੇਰੇ ਬਾਊਂਸਰ ਨਾਲ ਬੱਲੇਬਾਜ਼ ਚਕਮਾ ਖਾ ਜਾਂਦੇ ਹਨ ਅਤੇ ਗਲਤੀ ਕਰਨ 'ਤੇ ਮਜਬੂਰ ਹੋ ਜਾਂਦੇ ਹਨ। ਮੈਨੂੰ ਬਾਊਂਸਰ 'ਚੇ ਚੌਕੇ-ਛੱਕੇ ਵੀ ਪਏ ਹਨ ਪਰ ਇਹ ਚੱਲਦਾ ਹੈ।
ਹਰਭਜਨ ਤਾਂ ਫਸ ਗਿਆ ਸੀ ਪਰ ਇਸ ਫੈਨਜ਼ ਲਈ ਰੱਬ ਬਣ ਕੇ ਆਏ 'ਸਚਿਨ'
NEXT STORY