ਪਰਥ- ਵਿਸ਼ਵ ਕੱਪ ਦੇ ਸਹਿ-ਮੇਜਬਾਨ ਦੇਸ਼ ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਨਿਯਮ ਬਹੁਤ ਸਖ਼ਤ ਹਨ ਅਤੇ ਇਸ ਦੇ ਕਾਰਨ ਕਈ ਵਾਰ ਸੈਲਾਨੀਆਂ 'ਤੇ ਜੁਰਮਾਨਾ ਵੀ ਲੱਗ ਜਾਂਦਾ ਹੈ ਪਰ ਭਾਰਤ ਟੀਮ ਦਾ ਨੰਬਰ ਵਨ ਪ੍ਰਸ਼ੰਸਕ ਕਹਿਆ ਜਾਣ ਵਾਲਾ ਅਤੇ ਸਚਿਨ ਤੇਂਦੂਲਕਰ ਦਾ ਸਭ ਤੋਂ ਵੱਡਾ ਫੈਨ ਸੁਧੀਰ ਗੌਤਮ ਇੱਥੇ ਵੱਡੀ ਪ੍ਰੇਸ਼ਾਨੀ 'ਚ ਫਸਣ ਤੋਂ ਬੱਚ ਗਿਆ।
ਹਰਭਜਨ ਸਿੰਘ ਨੂੰ ਵੀ ਹੋਇਆ ਸੀ ਜੁਰਮਾਨਾ
ਨਿਊਜ਼ੀਲੈਂਡ 'ਚ ਸੈਲਾਨੀਆਂ ਨੂੰ ਫ਼ਲ, ਖਾਧ ਸਮੱਗਰੀ, ਮਿਠਾਈਆਂ, ਪਾਣੀ ਆਦਿ ਚੀਜ਼ਾਂ ਲਿਆਉਣ 'ਤੇ ਜੁਰਮਾਨਾ ਤਾਂ ਲਗਾਇਆ ਹੀ ਜਾਂਦਾ ਹੈ, ਇਸ ਤੋਂ ਇਲਾਵਾ ਜੇਕਰ ਤੁਹਾਡੇ ਜੁੱਤਿਆਂ 'ਚ ਮਿੱਟੀ ਵੀ ਲੱਗੀ ਪਾਈ ਜਾਂਦੀ ਹੈ ਤਾਂ ਵੀ ਤੁਹਾਡਾ ਭਾਰੀ ਜੁਰਮਾਨਾ ਦੇਣਾ ਪੈਂਦਾ ਹੈ। ਭਾਰਤ ਦੇ ਸਾਬਕਾ ਸਪਿਨਰ ਹਰਭਜਨ ਸਿੰਘ ਨੂੰ ਵੀ ਇਕ ਵਾਰ ਨਿਊਜ਼ੀਲੈਂਡ ਜਾਂਦੇ ਸਮੇਂ ਜੁੱਤੇ 'ਚ ਮਿੱਟੀ ਲੱਗੀ ਹੋਣ ਕਾਰਨ 500 ਨਿਊਜ਼ੀਲੈਂਡ ਡਾਲਰ ਦਾ ਜੁਰਮਾਨਾ ਦੇਣਾ ਪਿਆ ਸੀ।
ਸੁਧੀਰ ਨੂੰ ਸਚਿਨ ਦੇ ਖ਼ਤ ਨੇ ਬਚਾਇਆ
ਏਸ਼ੀਆ ਤੋਂ ਬਾਹਰ ਪਹਿਲੀ ਵਾਰ ਨਿਊਜ਼ੀਲੈਂਡ 'ਚ ਆਪਣੀ ਟੀਮ ਦੀ ਹਮਾਇਤ ਕਰਨ ਗਿਆ ਸੁਧੀਰ ਜਦੋਂ ਆਕਲੈਂਡ ਦੇ ਕੌਮਾਂਤਰੀ ਹਵਾਈ ਅੱਡੇ 'ਤੇ ਉਤਰਿਆਂ ਤਾਂ ਉਸ ਦੇ ਕੋਲ ਆਪਣੇ ਸਰੀਰ 'ਤੇ ਲਗਾਉਣ ਵਾਲੇ ਹਰੇ, ਭਗਵੇ ਅਤੇ ਸਫੇਦ ਰੰਗ ਦੇ ਪੇਂਟ ਦੇ ਵੱਡੇ-ਵੱਡੇ ਡੱਬੇ ਸਨ। ਇਸ ਨੂੰ ਦੇਖ ਕੇ ਉੱਥੇ ਮੌਜੂਦ ਅਧਿਕਾਰੀਆਂ ਨੇ ਸੁਧੀਰ ਨੂੰ ਪੁੱਛਗਿੱਛ ਲਈ ਰੋਕ ਲਿਆ ਅਤੇ ਉਸ 'ਤੇ ਕਾਨੂੰਨ ਦਾ ਉਲੰਘਣ ਕਰਨ 'ਤੇ 1400 ਨਿਊਜ਼ੀਲੈਂਡ ਡਾਲ (ਕਰੀਬ 65 ਹਜ਼ਾਰ ਰੁਪਏ) ਦਾ ਜੁਰਮਾਨਾ ਲਾਉਣ ਦੀ ਗੱਲ ਕਹੀ।
ਸੁਧੀਰ ਨੇ ਕਿਹਾ ਕਿ ਮੈਂ ਹੈਰਾਨ ਹੋ ਗਿਆ ਅਤੇ ਇੰਨੇ ਭਾਰੀ ਜੁਰਮਾਨੇ ਤੋਂ ਡਰ ਗਿਆ। ਮੈਂ ਉਨ੍ਹਾਂ ਨੂੰ ਗੁਜਾਰਿਸ਼ ਕੀਤੀ ਕਿ ਮੇਰੇ ਕੋਲ ਇੰਨੇ ਪੈਸੇ ਨਹੀਂ ਹਨ ਪਰ ਉਨ੍ਹਾਂ ਨੇ ਮੇਰੀ ਇਕ ਨਾ ਸੁਣੀ। ਅਧਿਕਾਰੀਆਂ ਨੇ ਕਿਹਾ ਕਿ ਉਹ ਸਮਝਦੇ ਹਨ ਪਰ ਕਾਇਦੇ ਕਾਨੂੰਨ ਸਾਰਿਆਂ ਲਈ ਇਕ ਸਮਾਨ ਹਨ ਅਤੇ ਉਨ੍ਹਾਂ ਦਾ ਉਲੰਘਣ ਕਰਨ 'ਤੇ ਜੁਰਮਾਨਾ ਤਾਂ ਦੇਣਾ ਹੀ ਪਵੇਗਾ। ਤਦ ਮੈਂ ਸਚਿਨ ਸਰ ਦਾ ਲਿਖਿਆ ਖ਼ਤ ਉਨ੍ਹਾਂ ਨੂੰ ਦਿਖਾਇਆ। ਉਨ੍ਹਾਂ ਨੇ ਉਸ ਖ਼ਤ ਨੂੰ ਉੱਪਰ ਤੋਂ ਹੇਠਾਂ ਕਈ ਵਾਰ ਦੇਖਿਆ। ਜਿਸ ਤੋਂ ਬਾਅਦ ਉਨ੍ਹਾਂ ਮੈਨੂੰ ਕਿਹਾ, 'ਓਕੇ, ਜਾਓ'। ਇਸ ਤੋਂ ਬਾਅਦ ਮੇਰੀ ਜਾਨ 'ਚ ਜਾਨ ਆਈ ਅਤੇ ਮੈਂ ਸੁੱਖ ਦਾ ਸਾਹ ਲਿਆ, ਥੈਂਕਯੂ ਸਚਿਨ ਸਰ।
ਸੁਧੀਰ ਨੇ ਕਿਹਾ ਕਿ ਇਹ ਖ਼ਤ ਜਾਦੂ ਵਾਂਗ ਕੰਮ ਕਰਦਾ ਹੈ। ਉਹ ਇਸ ਖ਼ਤ ਦਾ ਪ੍ਰਯੋਗ ਦੂਤਘਰ 'ਚ ਜਦੋਂ ਵੀ ਕਰਦਾ ਹੈ ਤਾਂ ਉਸ ਨੂੰ ਵੀਜ਼ਾ ਮਿਲਣ 'ਚ ਕੋਈ ਪ੍ਰੇਸ਼ਾਨੀ ਨਹੀਂ ਹੁੰਦੀ।
ਸਾਇਨਾ ਇਤਿਹਾਸ ਰਚਣ ਤੋਂ ਖੁੰਝੀ
NEXT STORY