ਕਰਾਚੀ- ਪਾਕਿਸਤਾਨੀ ਕ੍ਰਿਕਟ ਟੀਮ ਦਾ ਕੋਚ ਵੱਕਾਰ ਯੂਨਿਸ ਨਹੀਂ ਜਾਣਦਾ ਕਿ ਆਖ਼ਰ ਵਿਸ਼ਵ ਕੱਪ 'ਚ ਉਸ ਦੀ ਟੀਮ ਕਦੇ ਭਾਰਤ ਤੋਂ ਕਿਉਂ ਨਹੀਂ ਜਿੱਤਦੀ ਪਰ ਉਸ ਨੇ ਕਿਹਾ ਕਿ ਇਸ ਵਾਰ ਭਾਰਤੀ ਟੀਮ ਨੂੰ ਆਸਟ੍ਰੇਲੀਆ 'ਚ ਵੱਧ ਸਮਾਂ ਬਿਤਾਉਣ ਦਾ ਫਾਇਦਾ ਮਿਲਿਆ।
ਭਾਰਤ ਨੇ ਵਿਸ਼ਵ ਕੱਪ ਦੇ ਆਪਣੇ ਪਹਿਲੇ ਮੈਚ 'ਚ ਪਾਕਿਸਤਾਨ ਨੂੰ ਐਡੀਲੇਡ ਵਿਖੇ 76 ਦੌੜਾਂ ਨਾਲ ਹਰਾਇਆ ਜੋ ਇਸ ਟੂਰਨਾਮੈਂਟ ਦੇ ਇਤਿਹਾਸ 'ਚ ਉਸ ਦੀ ਪਾਕਿਸਤਾਨ 'ਤੇ ਲਗਾਤਾਰ ਛੇਵੀਂ ਜਿੱਤ ਹੈ।
ਵੱਕਾਰ ਨੇ ਕਿਹਾ ਕਿ ਮੇਰੇ ਕੋਲ ਇਸ ਦਾ ਜਵਾਬ ਨਹੀਂ ਹੈ ਕਿ ਵਿਸ਼ਵ ਕੱਪ 'ਚ ਪਾਕਿਸਤਾਨ ਭਾਰਤ ਨੂੰ ਕਿਉਂ ਨਹੀਂ ਹਰਾ ਪਾਉਂਦਾ। ਜ਼ਮਾਨਾ ਬਦਲ ਗਿਆ, ਟੀਮਾਂ ਬਦਲ ਗਈਆਂ ਅਤੇ ਦਬਾਉ ਦੇ ਹਾਲਾਤ ਵੀ ਬਦਲ ਗਏ ਹਨ। ਮੈਂ ਕੋਈ ਬਹਾਨਾ ਨਹੀਂ ਬਣਾ ਰਿਹਾ ਪਰ ਹਰ ਕਿਸੇ ਨੂੰ ਸਮਝਣਾ ਚਾਹੀਦਾ ਕਿ ਭਾਰਤ ਪਿਛਲੇ ਦੋ ਮਹੀਨਿਆਂ ਤੋਂ ਆਸਟ੍ਰੇਲੀਆ 'ਚ ਖੇਡ ਰਿਹਾ ਹੈ ਅਤੇ ਅਸੀਂ ਹੁਣੀ ਆਸਟ੍ਰੇਲੀਆ ਪਹੁੰਚੇ ਹਾਂ। ਇਹ ਇਕ ਕਾਰਨ ਹੋ ਸਕਦਾ ਹੈ।
ਸ਼ੰਮੀ, ਯਾਦਵ ਦੇ ਵਧੀਆ ਪ੍ਰਦਰਸ਼ਨ ਨਾਲ ਮੈਨੂੰ ਮਦਦ ਮਿਲੀ: ਮੋਹਿਤ
NEXT STORY