ਐਡੀਲੇਡ- ਬੰਗਲਾਦੇਸ਼ ਨੇ ਅੱਜ ਵਿਸ਼ਵ ਕੱਪ 'ਚ ਵੱਡਾ ਉਲਟਫੇਰ ਕਰਦੇ ਹੋਏ ਕ੍ਰਿਕਟ ਦੇ ਜਨਕ ਦੇਸ਼ ਇੰਗਲੈਂਡ ਨੂੰ ਰੋਮਾਂਚਕ ਮੁਕਾਬਲੇ 'ਚ 15 ਨਾਲ ਹਰਾ ਕੇ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ, ਜਦਕਿ ਦੂਜੇ ਪਾਸੇ ਇੰਗਲੈਂਡ ਵਿਸ਼ਵ ਕੱਪ 'ਚੋਂ ਬਾਹਰ ਹੋ ਗਿਆ ਹੈ।
ਬੰਗਲਾਦੇਸ਼ ਵਲੋਂ ਮਿਲੇ 276 ਦੌੜਾਂ ਦੇ ਟੀਚੇ ਦੇ ਜਵਾਬ 'ਚ ਇੰਗਲੈਂਡ ਦੀ ਪੂਰੀ ਟੀਮ 48.3 ਓਵਰਾਂ 'ਚ 260 ਦੌੜਾਂ ਹੀ ਬਣਾ ਸਕੀ। ਇੰਗਲੈਂਡ ਵਲੋਂ ਈਆਨ ਬੈੱਲ ਨੇ (63), ਜੋਸ ਬਟਲਰ (65) ਅਤੇ ਕ੍ਰਿਸ ਵੋਕਸ (42*) ਨੇ ਉਪਯੋਗੀ ਪਾਰੀਆਂ ਖੇਡੀਆਂ ਪਰ ਉਹ ਆਪਣੀ ਟੀਮ ਨੂੰ ਸ਼ਰਮਨਾਕ ਹਾਰ ਤੋਂ ਬਚਾ ਨਹੀਂ ਸਕੇ। ਮੋਈਨ ਅਲੀ ਨੇ 19, ਅਲੈਕਸ ਹੇਲਸ ਨੇ 27, ਜੋਏ ਰੂਟ ਨੇ 29, ਜੇਮਸ ਟੇਲਰ ਨੇ 1 ਅਤੇ ਸਟੂਅਰਟ ਬ੍ਰਾਡ ਨੇ 9 ਦੌੜਾਂ ਬਣਾਈਆਂ। 3 ਬੱਲੇਬਾਜ਼ ਕਪਤਾਨ ਮੋਰਗਨ, ਕ੍ਰਿਸ ਜੋਰਡਨ ਤੇ ਜੇਮਸ ਐਂਡਰਸਨ ਖ਼ਾਤਾ ਵੀ ਨਹੀਂ ਖੋਲ੍ਹ ਸਕੇ।
ਬੰਗਲਾਦੇਸ਼ ਵਲੋਂ ਰੁਬੇਲ ਹੁਸੈਨ ਨੇ ਸਭ ਤੋਂ ਵੱਧ 4 ਵਿਕਟਾਂ ਝਟਕਾਈਆਂ। ਮਸ਼ਰਫੇ ਮੋਰਤਜ਼ਾ ਤੇ ਤਾਸਕਿਨ ਅਹਿਮਦ ਨੂੰ 2-2 ਵਿਕਟਾਂ ਮਿਲੀਆਂ।
ਇਸ ਤੋਂ ਪਹਿਲਾਂ ਇੰਗਲੈਂਡ ਨੇ ਟਾਸ ਜਿੱਤ ਕੇ ਬੰਗਲਾਦੇਸ਼ ਨੂੰ ਪਹਿਲਾਂ ਬੱਲੇਬਾਜ਼ੀ ਦਾ ਮੌਕਾ ਦਿੱਤਾ ਅਤੇ ਇਕ ਸਮੇਂ ਸਿਰਫ 8 ਦੌੜਾਂ 'ਤੇ 2 ਵਿਕਟਾਂ ਗਵਾ ਚੁੱਕੀ ਬੰਗਲਾਦੇਸ਼ੀ ਟੀਮ ਨੇ ਫਿਰ ਮੱਧਕ੍ਰਮ ਦੇ ਜਿੰਮੇਵਾਰੀ ਭਰੇ ਪ੍ਰਦਰਸ਼ਨ ਦੀ ਬਦੌਲਤ 50 ਓਵਰਾਂ 'ਚ 7 ਵਿਕਟਾਂ 'ਤੇ 275 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ।
ਮਹਿਮੂਦੁੱਲ੍ਹਾ ਦੇ ਕੈਰੀਅਰ ਦੀ ਪਹਿਲੀ ਸੈਂਕੜੇਦਾਰ ਪਾਰੀ ਉਸ ਦੀ ਨਿੱਜੀ ਅਤੇ ਵਿਸ਼ਵ ਕੱਪ ਟੂਰਨਾਮੈਂਟ 'ਚ ਬੰਗਲਾਦੇਸ਼ ਦੇ ਕਿਸੇ ਖਿਡਾਰੀ ਦੀ ਵੀ ਸ੍ਰੇਸ਼ਟ ਪਾਰੀਆਂ 'ਚੋਂ ਹੈ। ਇਸ ਤੋਂ ਪਹਿਲਾਂ ਮੌਜੂਦਾ ਵਿਸ਼ਵ ਕੱਪ 'ਚ ਤਮੀਮ ਇਕਬਾਲ ਨੇ ਸਕਟਾਲੈਂਡ ਵਿਰੁੱਧ 95 ਦੌੜਾਂ ਦੀ ਸਭ ਤੋਂ ਵੱਡੀ ਪਾਰੀ ਖੇਡੀ ਸੀ।
ਬੰਗਲਾਦੇਸ਼ ਵਲੋਂ ਸਲਾਮੀ ਬੱਲੇਬਾਜ਼ਾਂ ਤਮੀਮ ਇਕਬਾਲ ਤੇ ਇਮਰੁੱਲ ਕਾਇਸ ਨੇ 2-2, ਸੌਮਆ ਸਰਕਾਰ ਨੇ 40, ਸ਼ਾਕਿਬ ਅਲ ਹਸਨ ਨੇ 2 ਤੇ ਸ਼ੱਬੀਰ ਰਹਿਮਾਨ ਨੇ 14 ਦੌੜਾਂ ਬਣਾਈਆਂ।
ਇੰਗਲੈਂਡ ਵਲੋਂ ਜੇਮਸ ਐਂਡਰਸਨ ਤੇ ਕ੍ਰਿਸ ਜੋਰਡਨ ਨੂੰ 2-2 ਵਿਕਟਾਂ ਮਿਲੀਆਂ ਜਦਕਿ ਸਟੂਅਰਟ ਬ੍ਰਾਡ ਤੇ ਮੋਈਨ ਅਲੀ ਨੂੰ 1-1 ਵਿਕਟ ਮਿਲੀ।
ਮੈਂ ਨਹੀਂ ਜਾਣਦਾ ਕਿ WC 'ਚ ਭਾਰਤ ਤੋਂ ਕਿਉਂ ਨਹੀਂ ਜਿੱਤ ਪਾਉਂਦਾ ਪਾਕਿ: ਵੱਕਾਰ
NEXT STORY