ਐਡੀਲੇਡ- ਬੰਗਲਾਦੇਸ਼ ਦਾ ਖਿਡਾਰੀ ਰੂਬੇਲ ਹੁਸੈਨ ਜੋ ਇੰਗਲੈਂਡ ਵਿਰੁੱਧ ਜਿੱਤ ਤੋਂ ਬਾਅਦ ਬੰਗਲਾਦੇਸ਼ ਦਾ ਹੀਰੋ ਬਣ ਗਿਆ ਹੈ । ਇਹ ਓਹੀ ਹੀ ਰੂਬੇਲ ਹੈ ਜਿਸ ਨੂੰ ਵਿਸ਼ਵ ਕੱਪ ਸ਼ੁਰੂ ਹੋਣ ਤੋਂ ਪਹਿਲਾਂ ਬਲਾਤਕਾਰ ਦੇ ਇਲਜ਼ਾਮ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ।
ਵਿਸ਼ਵ ਕੱਪ ਸ਼ੁਰੂ ਹੋਣ ਤੋਂ ਕੁਝ ਦਿਨ ਪਹਿਲਾਂ ਰੂਬੇਲ 'ਤੇ 19 ਸਾਲ ਦੀ ਅਦਾਕਾਰਾ ਨਾਜ਼ਨੀਨ ਅਖ਼ਤਰ ''ਹੈਪੀ'' ਨੇ ਵਿਆਹ ਦਾ ਝੂਠਾ ਵਾਅਦ ਕਰਕੇ ਉਲ ਨਾਲ ਜਿਨਸੀ ਸਬੰਧ ਬਣਾਉਣ ਦਾ ਇਲਜ਼ਾਮ ਲਗਾਇਆ ਸੀ। ਫਿਲਹਾਲ ਹੁਣ ਉਹ ਜਮਾਨਤ ਤੋਂ ਛੁੱਟ ਕੇ ਵਿਸ਼ਵ ਕੱਪ ਖੇਡ ਰਿਹਾ ਹੈ।
ਤੁਹਾਨੂੰ ਦੱਸ ਦਈਏ ਕਿ ਬੰਗਲਾਦੇਸ਼ ਨੇ 50 ਓਵਰਾਂ 'ਚ 7 ਵਿਕਟ ਾਂ'ਤੇ 275 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਉਣ ਤੋਂ ਬਾਅਦ ਇੰਗਲੈਂਡ ਨੂੰ 48.3 ਓਵਰ 'ਚ 260 ਦੌੜਾਂ 'ਤੇ ਢੇਰ ਕਰ ਦਿੱਤਾ ਸੀ। ਇਸ ਜਿੱਤ ਪਿੱਛੇ ਰੂਬੇਲ ਹੁਸੈਨ ਦਾ ਬਹੁਤ ਵੱਡਾ ਹੱਥ ਸੀ। ਉਸ ਨੇ 48ਵੇਂ ਓਵਰਾਂ 'ਚ 2 ਵਿਕਟਾਂ ਲੈ ਕੇ ਬੰਗਲਾਦੇਸ਼ ਨੂੰ ਇਤਿਹਾਸਿਕ ਜਿੱਤ ਦਿਵਾਈ ਸੀ।
ਕੋਹਲੀ ਨੇ ਆਪਣੇ ਅੰਦਾਜ਼ 'ਚ ਭਾਰਤ ਨੂੰ ਦਿਵਾਈ ਵਿਰਾਟ ਜਿੱਤ (ਦੇਖੋ ਵੀਡੀਓ)
NEXT STORY