ਹੈਮਿਲਟਨ, ਭਾਰਤੀ ਟੀਮ ਦੇ ਨਿਰਦੇਸ਼ਕ ਰਵੀ ਸ਼ਾਸਤਰੀ ਨੇ ਆਪਣੀ ਟੀਮ 'ਤੇ ਭਰੋਸਾ ਪ੍ਰਗਟਾਉਂਦੇ ਹੋਏ ਮੰਗਲਵਾਰ ਨੂੰ ਕਿਹਾ ਕਿ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਿਚ ਇਕ ਵਾਰ ਫਿਰ ਵਿਸ਼ਵ ਕੱਪ ਭਾਰਤ ਦੇ ਨਾਂ ਹੀ ਆਵੇਗਾ। ਆਇਰਲੈਂਡ ਵਿਰੁੱਧ ਮੈਚ ਤੋਂ ਬਾਅਦ ਸ਼ਾਸਤਰੀ ਨੇ ਕਿਹਾ, ''ਅਸੀਂ ਅੰਕੜਿਆਂ ਦੇ ਬਾਰੇ ਵਿਚ ਕਦੇ ਕੋਈ ਚਿੰਤਾ ਨਹੀਂ ਕੀਤੀ। ਹੁਣ ਅਸੀਂ ਵਿਰੋਧੀ ਟੀਮਾਂ ਨੂੰ ਅੱਗੇ ਨਿਕਲਣ ਦਾ ਇਕ ਵੀ ਮੌਕਾ ਨਹੀਂ ਦੇਵਾਂਗੇ ਤੇ ਮੈਨੂੰ ਭਰੋਸਾ ਹੈ ਕਿ ਧੋਨੀ ਦੀ ਕਪਤਾਨੀ ਵਿਚ ਅਸੀਂ ਇਕ ਵਾਰ ਫਿਰ ਵਿਸ਼ਵ ਕੱਪ ਜਿੱਤਾਂਗੇ।''
ਗਾਲੜੀ ਧੋਨੀ ਦੀਆਂ ਵਿਕਟਾਂ ਪਿੱਛੇ ਗੱਲਾਂ ਸੁਣ ਹੱਸ-ਹੱਸ ਹੋਜੂਗੇ ਦੋਹਰੇ (ਵੀਡੀਓ)
NEXT STORY