ਨਵੀਂ ਦਿੱਲੀ- ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਮੰਗਲਵਾਰ ਨੂੰ ਆਇਰਲੈਂਡ ਦੇ ਖਿਲਾਫ ਪੂਲ ਬੀ ਮੁਕਾਬਲੇ 'ਚ ਖੇਡਣ ਦੇ ਨਾਲ ਹੀ ਭਾਰਤ ਵਲੋਂ ਸਭ ਤੋਂ ਜ਼ਿਆਦਾ ਵਨਡੇ ਮੈਚਾਂ 'ਚ ਕਪਤਾਨੀ ਕਰਨ ਦੇ ਮੋਹੰਮਦ ਅਜਹਰੂੱਦੀਨ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ। ਧੋਨੀ ਭਾਰਤ ਦੇ ਪਸੰਦੀਦਾ ਕਪਤਾਨਾਂ 'ਚੋਂ ਇਕ ਹੈ। ਧੋਨੀ ਜੋ ਕਰਦਾ ਹੈ ਉਹ ਸਟਾਇਲ ਬਣ ਜਾਂਦਾ ਹੈ ਤੇ ਜੋ ਬੋਲਦਾ ਹੈ ਉਹ ਟਰੈਂਡ। ਪਰ ਤੁਸੀ ਧੋਨੀ ਦੇ ਬਾਰੇ 'ਚ ਇਹ ਨਹੀਂ ਜਾਣਦੇ ਹੋਵੋਗੇ ਕਿ ਉਹ ਆਪਣੇ ਤਰੀਕੇ ਨਾਲ ਖਿਡਾਰੀਆਂ ਨੂੰ ਸਮਝਾਉਂਦਾ ਹੈ ਜੋਕਿ ਬੜਾ ਮਜ਼ਾਕੀਆ ਤਰੀਕਾ ਹੈ।
ਕੁਝ ਵਧੀਆ ਲਾਈਨਾਂ ਜੋ ਧੋਨੀ ਨੇ ਆਇਰਲੈਂਡ ਵਿਰੁੱਧ ਮੈਚ 'ਚ ਬੋਲੀਆਂ, ਇਸ ਤਰ੍ਹਾਂ ਹਨ
* ਆਗੇ ਸੇ ਮਾਰਨੇ ਦੇ
* ਰਾਇਡੂ ਜਾਗ ਕੇ ਜ਼ਰਾ, ਉਸਕਾ ਪੈਰ ਕੈਸੇ ਹਿਲ ਰਹਾ ਹੈ ਦੇਖ ਕਰ ਥੋੜ੍ਹਾ ਐਂਟੀਸੀਪੇਟ ਕਰ, ਵਾਲੀਬਾਲ ਕੀ ਤਰ੍ਹਾਂ ਖੜ੍ਹਾ ਹੂਆ ਹੈ ਬੀਚ ਪੇ
* ਸ਼ੰਮੀ ਥੋੜ੍ਹਾ ਪੀਛੇ ਹੋ ਜਾ
ਕਦੇ ਲੱਗਾ ਸੀ 'ਬਲਾਤਕਾਰ' ਦਾ ਦੋਸ਼, ਅੱਜ ਵਿਸ਼ਵ ਕੱਪ 'ਚ ਬਣਿਆ 'ਹੀਰੋ'
NEXT STORY