ਹੈਮਿਲਟਨ- ਭਾਰਤੀ ਕ੍ਰਿਕਟ ਟੀਮ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਮੰਗਲਵਾਰ ਨੂੰ ਆਪਣੇ ਇਕ ਦਿਨਾ ਕਰੀਅਰ ਵਿਚ 4000 ਦੌੜਾਂ ਪੂਰੀ ਕਰ ਲਈਆਂ ਹਨ। ਅਜਿਹਾ ਕਰਨ ਵਾਲਾ ਉਹ ਭਾਰਤ ਦਾ 14ਵਾਂ ਬੱਲੇਬਾਜ਼ ਹੈ।
ਰੋਹਿਤ ਨੇ ਆਪਣੇ ਕਰੀਅਰ ਦੇ 132ਵੇਂ ਮੈਚ ਵਿਚ ਇਹ ਮੀਲ ਦਾ ਪੱਥਰ ਹਾਸਲ ਕੀਤਾ। ਰੋਹਿਤ ਵਿਸ਼ਵ ਕੱਪ ਦਾ ਇਕੋ-ਇਕ ਅਜਿਹਾ ਬੱਲੇਬਾਜ਼ ਹੈ, ਜਿਸ ਨੇ ਇਕ ਦਿਨਾ ਮੈਚਾਂ ਵਿਚ ਦੋ ਵਾਰ ਦੋਹਰੇ ਸੈਂਕੜਾ ਲਗਾਏ ਹਨ। ਉਸਦੇ ਨਾਂ ਇਕ ਦਿਨਾ ਮੈਚਾਂ ਦਾ ਸਭ ਤੋਂ ਵੱਡਾ ਸਕੋਰ (264) ਹੈ।
ਰੋਹਿਤ ਨੇ ਹੁਣ ਤਕ ਆਪਣੇ ਕਰੀਅਰ ਵਿਚ 6 ਸੈਂਕੜੇ ਲਗਾਏ ਹਨ ਤੇ ਇਕ ਸਲਾਮੀ ਬੱਲੇਬਾਜ਼ ਦੇ ਤੌਰ 'ਤੇ 49 ਦੀ ਔਸਤ ਨਾਲ ਦੌੜਾਂ ਬਣਾਈਆਂ ਹਨ।
ਅਸੀਂ ਫਿਰ ਜਿੱਤਾਂਗੇ ਵਿਸ਼ਵ ਕੱਪ : ਸ਼ਾਸਤਰੀ
NEXT STORY