ਹੈਮਿਲਟਨ, ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਮੰਗਲਵਾਰ ਆਇਰਲੈਂਡ ਵਿਰੁੱਧ ਪੂਲ-ਬੀ ਦੇ ਮੁਕਾਬਲੇ ਵਿਚ ਖੇਡਣ ਦੇ ਨਾਲ ਹੀ ਸਭ ਤੋਂ ਵੱਧ ਇਕ ਦਿਨਾ ਮੈਚਾਂ ਵਿਚ ਕਪਤਾਨੀ ਕਰਨ ਦਾ ਮੁਹੰਮਦ ਅਜ਼ਹਰੂਦੀਨ ਤੇ ਵਿਸ਼ਵ ਕੱਪ 'ਚ ਕਪਤਾਨੀ ਦੇ ਕਪਿਲ ਦੇਵ ਦੇ ਰਿਕਾਰਡ ਨੂੰ ਤੋੜ ਦਿੱਤਾ।
ਵਿਸ਼ਵ ਕੱਪ 'ਚ ਭਾਰਤ ਦੇ ਸਭ ਤੋਂ ਸਫਲ ਕਪਤਾਨ
ਖਿਡਾਰੀ |
ਮੈਚ |
ਜਿੱਤ |
ਹਾਰ |
ਜਿੱਤ ਫੀਸਦੀ |
ਐੱਮ. ਐੱਸ. ਧੋਨੀ |
14 |
12 |
01 |
85.7% |
ਕਪਿਲ ਦੇਵ |
15 |
11 |
4 |
73.4% |
ਮੁਹੰਮਦ ਅਜ਼ਹਰੂਦੀਨ |
23 |
10 |
12 |
43.5% |
ਸੌਰਭ ਗਾਂਗੁਲੀ |
11 |
9 |
2 |
81.9% |
ਰਾਹੁਲ ਦ੍ਰਾਵਿੜ |
3 |
1 |
2 |
33.3% |
ਵਨ ਡੇ ਵਿਚ ਧੋਨੀ ਨੇ ਤੋੜਿਆ ਅਜ਼ਹਰ ਦਾ ਰਿਕਾਰਡ
ਖਿਡਾਰੀ |
ਮੈਚ |
ਜਿੱਤ |
ਧੋਨੀ |
175 |
98 |
ਅਜ਼ਹਰ |
174 |
90 |
ਵਿਸ਼ਵ ਕੱਪ ਵਿਚ ਮੈਚ ਜਿੱਤਣ ਦਾ ਗਾਂਗੁਲੀ ਦਾ ਤੋੜਿਆ ਰਿਕਾਰਡ
ਧੋਨੀ ਨੇ ਸਾਬਕਾ ਕਪਤਾਨ ਸੌਰਭ ਗਾਂਗੁਲੀ ਦੇ ਵਿਸ਼ਵ ਕੱਪ ਵਿਚ ਲਗਾਤਾਰ 8 ਮੈਚ ਜਿੱਤਣ ਦਾ ਰਿਕਾਰਡ ਵੀ ਤੋੜ ਦਿੱਤਾ। ਇਸ ਤੋਂ ਪਹਿਲਾਂ ਗਾਂਗੁਲੀ ਦੀ ਅਗਵਾਈ ਵਿਚ ਟੀਮ ਇੰਡੀਆ ਨੇ ਲਗਾਤਾਰ 8 ਮੈਚ ਜਿੱਤੇ ਸਨ। ਧੋਨੀ ਦੇ ਧੁਨੰਤਰਾਂ ਦੀ ਸਾਲ 2011 ਵਿਸ਼ਵ ਕੱਪ ਵਿਚ ਵੈਸਟਇੰਡੀਜ਼ ਵਿਰੁੱਧ ਮੈਚ ਤੋਂ ਬਾਅਦ ਤੋਂ ਵਿਸ਼ਵ ਕੱਪ ਟੂਰਨਾਮੈਂਟ ਵਿਚ ਇਹ ਲਗਾਤਾਰ 9ਵੀਂ ਜਿੱਤ ਹੈ।
ਵਿਦੇਸ਼ੀ ਧਰਤੀ 'ਤੇ ਸਭ ਤੋਂ ਵੱਧ ਮੈਚ ਜਿੱਤਣ ਦਾ ਰਿਕਾਰਡ ਵੀ ਧੋਨੀ ਦੇ ਨਾਂ -
ਟੀਮ ਇੰਡੀਆ ਦੇ ਸਭ ਤੋਂ ਸਫਲ ਕਪਤਾਨ ਧੋਨੀ ਨੇ ਵਿਦੇਸ਼ੀ ਧਰਤੀ 'ਤੇ ਸਭ ਤੋਂ ਵੱਧ ਮੈਚ ਜਿੱਤਣ ਦਾ ਸਾਬਕਾ ਕਪਤਾਨ ਸੌਰਭ ਗਾਂਗੁਲੀ ਦਾ ਰਿਕਾਰਡ ਵੀ ਤੋੜ ਦਿੱਤਾ। ਗਾਂਗੁਲੀ ਦਾ ਵਿਦੇਸ਼ੀ ਧਰਤੀ 'ਤੇ 58 ਮੈਚ ਜਿੱਤਣ ਦਾ ਰਿਕਾਰਡ ਹੈ, ਜਦਕਿ ਮੰਗਲਵਾਰ ਨੂੰ ਆਇਰਲੈਂਡ ਵਿਰੁੱਧ ਧੋਨੀ ਦੀ ਵਿਦੇਸ਼ੀ ਧਰਤੀ 'ਤੇ 60ਵੀਂ ਜਿੱਤ ਹੈ।
ਯੁਵੀ ਦੀ ਫਨੀ ਤਸਵੀਰ ਦੇਖ ਹੱਸ-ਹੱਸ ਹੋਜੋਂਗੇ ਲੋਟ-ਪੋਟ (ਦੇਖੋ ਤਸਵੀਰਾਂ)
NEXT STORY