ਮੁੰਬਈ- ਬਾਲੀਵੁੱਡ ਅਭਿਨੇਤਰੀ ਸੋਨਾਕਸ਼ੀ ਸਿਨਹਾ ਪਹਿਲੀ ਵਾਰੀ ਆਪਣੇ ਪਿਤਾ ਸ਼ਤਰੂਘਨ ਸਿਨਹਾ ਨਾਲ ਸਿਲਵਰ ਸਕ੍ਰੀਨ 'ਤੇ ਨਜ਼ਰ ਆਵੇਗੀ। ਪਿਤਾ ਬੇਟੀ ਦੀ ਇਹ ਜੋੜੀ ਏ. ਆਰ. ਮੁਰਗਦਾਸ ਦੀ ਆਉਣ ਵਾਲੀ ਫਿਲਮ 'ਸ਼ਾਟਗਨ' 'ਚ ਨਜ਼ਰ ਆਵੇਗੀ। ਇਹ ਫਿਲਮ ਤਾਮਿਲ ਦੀ ਸੁਪਰਹਿੱਟ ਫਿਲਮ 'ਮਾਨਾਗੁਰੂ' ਦੀ ਸੀਕੁਅਲ ਹੈ। ਸੋਨਾਕਸ਼ੀ ਇਸ ਤੋਂ ਪਹਿਲਾਂ ਮੁਰਗਦਾਸ ਦੀ ਹੀ ਫਿਲਮ 'ਹਾਲੀਡੇ' 'ਚ ਵੀ ਮੁੱਖ ਕਿਰਦਾਰ 'ਚ ਨਜ਼ਰ ਆ ਚੁੱਕੀ ਹੈ। 'ਗਜਨੀ' ਅਤੇ 'ਹਾਲੀਡੇ' ਤੋਂ ਬਾਅਦ ਇਹ ਮੁਗਰਦਾਸ ਦੀ ਤੀਜੀ ਫਿਲਮ ਹੋਵੇਗੀ। ਫਿਲਮ 'ਗਜਨੀ' ਬਾਲੀਵੁੱਡ ਦੀ ਪਹਿਲੀ 100 ਕਰੋੜ ਰੁਪਏ ਕਮਾਉਣ ਵਾਲੀ ਫਿਲਮ ਸੀ। ਮੁਰਗਦਾਸ ਦੀ ਅਗਲੀ ਫਿਲਮ 'ਸ਼ਾਟਗਨ' ਦੀ ਸ਼ੂਟਿੰਗ ਬਹੁਤ ਜਲਦੀ ਹੀ ਸ਼ੁਰੂ ਹੋਣ ਵਾਲੀ ਹੈ। ਇਸ ਫਿਲਮ ਦੀ ਖਾਸ ਗੱਲ ਇਹ ਹੈ ਕਿ ਇਸ ਫਿਲਮ 'ਚ ਵਿਲੇਨ ਦਾ ਕਿਰਦਾਰ ਮਸ਼ਹੂਰ ਨਿਰਮਾਤਾ ਨਿਰਦੇਸ਼ਕ ਅਨੁਰਾਗ ਕਸ਼ਯਪ ਕਰਦੇ ਨਜ਼ਰ ਆਉਣਗੇ।
ਤਾਂ ਇਸ ਕਾਰਨ ਇਹ ਬੋਲਡ ਫਿਲਮ ਦੇਖਣ ਨਹੀਂ ਗਈ ਕਿਮ! (ਦੇਖੋ ਤਸਵੀਰਾਂ)
NEXT STORY