ਇਕ ਵਾਰ ਇਕ ਕਿਸਾਨ ਦੀ ਘੜੀ ਗੁਆਚ ਗਈ। ਉਂਝ ਤਾਂ ਘੜੀ ਕੀਮਤੀ ਨਹੀਂ ਸੀ ਪਰ ਕਿਸਾਨ ਉਸ ਨਾਲ ਭਾਵਨਾਤਮਕ ਤੌਰ 'ਤੇ ਜੁੜਿਆ ਹੋਇਆ ਸੀ ਅਤੇ ਕਿਸੇ ਵੀ ਤਰ੍ਹਾਂ ਉਸ ਨੂੰ ਵਾਪਸ ਹਾਸਲ ਕਰਨਾ ਚਾਹੁੰਦਾ ਸੀ।
ਉਸ ਨੇ ਖੁਦ ਵੀ ਘੜੀ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ, ਕਦੇ ਕਮਰੇ ਵਿਚ ਲੱਭੀ ਤਾਂ ਕਦੇ ਵਾੜੇ ਵਿਚ। ਕਦੇ ਅਨਾਜ ਦੇ ਢੇਰ ਵਿਚ ਪਰ ਸਾਰੀਆਂ ਕੋਸ਼ਿਸ਼ਾਂ ਤੋਂ ਬਾਅਦ ਵੀ ਘੜੀ ਨਾ ਮਿਲੀ। ਉਸ ਨੇ ਫੈਸਲਾ ਕੀਤਾ ਕਿ ਉਹ ਇਸ ਕੰਮ ਵਿਚ ਬੱਚਿਆਂ ਦੀ ਮਦਦ ਲਵੇਗਾ। ਉਸ ਨੇ ਆਵਾਜ਼ ਲਗਾਈ,''ਸੁਣੋ ਬੱਚਿਓ, ਤੁਹਾਡੇ ਵਿਚੋਂ ਜੋ ਕੋਈ ਵੀ ਮੇਰੀ ਗੁਆਚੀ ਹੋਈ ਘੜੀ ਲੱਭ ਕੇ ਦੇਵੇਗਾ, ਉਸ ਨੂੰ ਮੈਂ 100 ਰੁਪਏ ਇਨਾਮ ਵਜੋਂ ਦੇਵਾਂਗਾ।''
ਫਿਰ ਕੀ ਸੀ, ਸਾਰੇ ਬੱਚੇ ਜ਼ੋਰ-ਸ਼ੋਰ ਨਾਲ ਇਸ ਕੰਮ ਵਿਚ ਲੱਗ ਗਏ। ਉਹ ਹਰ ਜਗ੍ਹਾ ਲੱਭਣ ਲੱਗੇ। ਕਦੇ ਉੱਪਰ, ਥੱਲੇ, ਬਾਹਰ, ਵਿਹੜੇ ਵਿਚ, ਹਰ ਜਗ੍ਹਾ ਪਰ ਬਹੁਤ ਸਮਾਂ ਬੀਤ ਜਾਣ 'ਤੇ ਵੀ ਘੜੀ ਨਹੀਂ ਮਿਲੀ।
ਹੁਣ ਲੱਗਭਗ ਸਾਰੇ ਬੱਚੇ ਹਾਰ ਮੰਨ ਚੁੱਕੇ ਸਨ ਅਤੇ ਕਿਸਾਨ ਨੂੰ ਵੀ ਇਹੀ ਲੱਗਾ ਕਿ ਘੜੀ ਨਹੀਂ ਮਿਲੇਗੀ। ਉਸੇ ਵੇਲੇ ਇਕ ਮੁੰਡਾ ਉਸ ਦੇ ਕੋਲ ਆਇਆ ਅਤੇ ਬੋਲਿਆ,''ਪਿਤਾ ਜੀ, ਮੈਨੂੰ ਇਕ ਮੌਕਾ ਹੋਰ ਦਿਓ ਪਰ ਇਸ ਵਾਰ ਮੈਂ ਇਹ ਕੰਮ ਇਕੱਲਾ ਕਰਨਾ ਚਾਹਾਂਗਾ।''
ਕਿਸਾਨ ਦਾ ਕੀ ਜਾ ਰਿਹਾ ਸੀ, ਉਸ ਨੂੰ ਘੜੀ ਚਾਹੀਦੀ ਸੀ। ਉਸ ਨੇ ਤੁਰੰਤ ਹਾਂ ਕਰ ਦਿੱਤੀ। ਮੁੰਡਾ ਇਕ-ਇਕ ਕਰ ਕੇ ਘਰ ਦੇ ਕਮਰਿਆਂ ਵਿਚ ਜਾਣ ਲੱਗਾ ਅਤੇ ਜਦੋਂ ਉਹ ਕਿਸਾਨ ਦੇ ਸੌਣ ਵਾਲੇ ਕਮਰੇ ਵਿਚੋਂ ਬਾਹਰ ਨਿਕਲਿਆ ਤਾਂ ਘੜੀ ਉਸ ਦੇ ਹੱਥ ਵਿਚ ਸੀ।
ਕਿਸਾਨ ਘੜੀ ਦੇਖ ਕੇ ਬਹੁਤ ਖੁਸ਼ ਹੋਇਆ ਅਤੇ ਹੈਰਾਨੀ ਨਾਲ ਪੁੱਛਣ ਲੱਗਾ,''ਬੇਟਾ, ਕਿਥੇ ਸੀ ਇਹ ਘੜੀ? ਜਿਥੇ ਅਸੀਂ ਸਾਰੇ ਅਸਫਲ ਹੋ ਗਏ, ਤੂੰ ਇਸ ਨੂੰ ਕਿਵੇਂ ਲੱਭ ਲਿਆ?''
ਮੁੰਡਾ ਬੋਲਿਆ,''ਪਿਤਾ ਜੀ, ਮੈਂ ਕੁਝ ਨਹੀਂ ਕੀਤਾ। ਬਸ ਮੈਂ ਕਮਰੇ ਵਿਚ ਗਿਆ ਅਤੇ ਚੁੱਪਚਾਪ ਬੈਠ ਗਿਆ। ਘੜੀ ਦੀ ਆਵਾਜ਼ 'ਤੇ ਧਿਆਨ ਲਗਾਇਆ। ਕਮਰੇ ਵਿਚ ਸ਼ਾਂਤੀ ਹੋਣ ਕਾਰਨ ਮੈਨੂੰ ਘੜੀ ਦੀ ਟਿੱਕ-ਟਿੱਕ ਸੁਣ ਗਈ, ਜਿਸ ਨਾਲ ਮੈਂ ਉਸ ਦੀ ਦਿਸ਼ਾ ਦਾ ਅੰਦਾਜ਼ਾ ਲਗਾ ਲਿਆ ਅਤੇ ਅਲਮਾਰੀ ਦੇ ਪਿੱਛੇ ਪਈ ਇਹ ਘੜੀ ਲੱਭ ਲਈ।''
ਜਿਸ ਤਰ੍ਹਾਂ ਕਮਰੇ ਵਿਚ ਸ਼ਾਂਤੀ ਘੜੀ ਲੱਭਣ ਵਿਚ ਮਦਦਗਾਰ ਸਾਬਿਤ ਹੋਈ, ਉਸੇ ਤਰ੍ਹਾਂ ਮਨ ਦੀ ਸ਼ਾਂਤੀ ਸਾਨੂੰ ਜੀਵਨ ਵਿਚ ਜ਼ਰੂਰੀ ਚੀਜ਼ਾਂ ਸਮਝਣ ਵਿਚ ਮਦਦਗਾਰ ਸਾਬਿਤ ਹੁੰਦੀ ਹੈ।
ਅਸੀਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਕਿਉਂ ਹੋ ਰਹੇ ਹਾਂ ਦੂਰ?
NEXT STORY