ਨਵੀਂ ਦਿੱਲੀ- ਰੇਲਵੇ ਟਿਕਟ ਦੀ ਅਡਵਾਂਸਡ ਬੁਕਿੰਗ 60 ਤੋਂ ਵਧਾ ਕੇ 120 ਦਿਨ ਕਰਨ ਦਾ ਫੈਸਲਾ 1 ਅਪ੍ਰੈਲ ਤੋਂ ਲਾਗੂ ਹੋਵੇਗਾ। ਰੇਲ ਮੰਤਰਾਲਾ ਨੇ ਰੇਲ ਬਜਟ 'ਚ ਪੇਸ਼ ਕੀਤੇ ਗਏ ਇਸ ਨਿਯਮ ਨੂੰ 1 ਅਪ੍ਰੈਲ ਤੋਂ ਲਾਗੂ ਕਰਨ ਦਾ ਹੁਕਮ ਦਿੱਤਾ ਹੈ।
ਇਸ ਤੋਂ ਇਲਾਵਾ ਗੋਮਤੀ ਅਤੇ ਤਾਜ ਐੱਕਸਪ੍ਰੈੱਸ ਜਿਹੀਆਂ ਸਪੈਸ਼ਲ ਟ੍ਰੇਨਾਂ ਦੀ ਟਿਕਟ ਬੁਕਿੰਗ ਦਾ ਨਿਯਮ ਪਹਿਲੇ ਦੀ ਤਰ੍ਹਾਂ ਬਰਕਰਾਰ ਰਹੇਗਾ। ਵਿਦੇਸ਼ੀ ਟੂਰਿਸਟਾਂ ਦੇ ਲਈ ਵੀ 360 ਦਿਨ ਪਹਿਲੇ ਟਿਕਟ ਬੁਕ ਕਰਾਉਣ ਦੇ ਨਿਯਮ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
ਰੇਲਵੇ ਬੋਰਡ ਵੱਲੋਂ ਸਾਰੇ ਜ਼ੋਨਲ ਰੇਲਵੇ ਨੂੰ ਇਸ ਬਾਰੇ 'ਚ ਹੁਕਮ ਜਾਰੀ ਕਰ ਦਿੱਤੇ ਗਏ ਹਨ। ਇਸੇ ਤਰ੍ਹਾਂ ਨਾਲ ਬੋਰਡ ਨੇ ਕ੍ਰਿਸ ਨੂੰ ਵੀ ਹੁਕਮ ਦਿੱਤਾ ਹੈ ਕਿ ਉਹ ਨਵੇਂ ਨਿਯਮਾਂ ਦੇ ਮੁਤਾਬਕ ਰੇਲਵੇ ਰਿਜ਼ਰਵੇਸ਼ਨ ਸਾਫਟਵੇਅਰ 'ਚ ਬਦਲਾਅ ਕਰੇ ਤਾਂ ਜੋ 1 ਅਪ੍ਰੈਲ ਤੋਂ ਲੋਕ 120 ਦਿਨ ਪਹਿਲਾਂ ਟਿਕਟ ਬੁਕ ਕਰਾ ਸਕਣ।
ਤੁਹਾਨੂੰ ਦੱਸ ਦਈਏ ਕਿ 26 ਫਰਵਰੀ ਨੂੰ ਬਜਟ ਪੇਸ਼ ਕਰਦੇ ਹੋਏ ਰੇਲ ਮੰਤਰੀ ਸੁਰੇਸ਼ ਪ੍ਰਭੂ ਨੇ ਐਲਾਨ ਕੀਤਾ ਸੀ ਕਿ ਹੁਣ ਲੋਕ 120 ਦਿਨ ਪਹਿਲੇ ਰੇਲ ਟਿਕਟ ਬੁਕ ਕਰਾ ਸਕਣਗੇ।
ਚਾਰ ਮਹੀਨੇ ਦੇ ਹੇਠਲੇ ਪੱਧਰ 'ਤੇ Gold, ਜਾਣੋ ਅੱਜ ਦੇ ਭਾਅ
NEXT STORY