ਹਰਿਆਣਾ— ਔਰਤਾਂ ਦੇ ਸ਼ਾਤਿਰ ਚੋਰ ਹੋਣ ਦੇ ਕਈ ਕਿੱਸੇ ਤਾਂ ਦੇਖੇ ਹਨ ਪਰ ਉਹ ਚੋਰਨੀਆਂ ਤਾਂ ਉਨ੍ਹਾਂ ਤੋਂ ਵੀ ਦੋ ਕਦਮ ਅੱਗੇ ਨਿਕਲੀਆਂ। ਵਾਰਦਾਤ ਹਰਿਆਣਾ ਦੇ ਡਬਬਾਲੀ ਕਸਬੇ ਦੀ ਹੈ। ਮੀਨਾ ਬਾਜ਼ਾਰ ਵਿਚ ਸੋਨੇ ਦੀ ਗਹਿਣਿਆਂ ਦੀ ਦੁਕਾਨ 'ਤੇ ਪਹੁੰਚੀਆਂ ਸ਼ਾਤਿਰ ਮਾਂ-ਧੀ ਸੋਨੇ ਦੇ ਤਕਰੀਬਨ 20-25 ਕੋਕੇ ਨਿਗਲ ਗÂਆਂ। ਦੁਕਾਨਦਾਰਾਂ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਦੋਹਾਂ ਔਰਤਾਂ ਨੂੰ ਰੋਕ ਕੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ। ਪਹਿਲਾਂ ਤਾਂ ਉਨ੍ਹਾਂ ਨੇ ਇਸ ਚੋਰੀ ਤੋਂ ਸਿੱਧਾ-ਸਿੱਧਾ ਪੱਲਾ ਝਾੜ ਲਿਆ ਪਰ ਦੁਕਾਨਦਾਰਾਂ ਦੀ ਸਖਤੀ ਤੋਂ ਬਾਅਦ ਉਨ੍ਹਾਂ ਨੇ ਕਬੂਲਿਆ ਕਿ ਉਨ੍ਹਾਂ ਨੇ ਹੀ ਕੋਕੇ ਚੋਰੀ ਕੀਤੇ ਹਨ। ਦੁਕਾਨਦਾਰਾਂ ਦੇ ਦਬਾਅ ਵਿਚ ਜਦੋਂ ਉਨ੍ਹਾਂ ਨੇ ਮੂੰਹ ਤੋਂ 20-25 ਸੋਨੇ ਦੇ ਕੋਕੇ ਕੱਢੇ ਤਾਂ ਸਾਰੇ ਹੈਰਾਨ ਰਹਿ ਗਏ। ਦੁਕਾਨਦਾਰਾਂ ਨੇ ਪੁਲਸ ਨੂੰ ਇਸ ਦੀ ਸ਼ਿਕਾਇਤ ਦਿੱਤੀ। ਫੜੀਆਂ ਗਈਆਂ ਔਰਤਾਂ ਦੀ ਪਛਾਣ ਬੀਕਾਨੇਰ ਦੀ ਰਹਿਣ ਵਾਲੀ 60 ਸਾਲਾ ਭਤੇਰੀ ਦੇਵੀ ਅਤੇ ਉਸ ਦੀ ਧੀ ਰਾਜਬਾਲਾ ਦੇ ਰੂਪ ਵਿਚ ਹੋਈ। ਉਨ੍ਹਾਂ ਦੇ ਨਾਲ ਰਾਜਬਾਲਾ ਦਾ ਸੱਤ ਸਾਲਾ ਬੱਚਾ ਵੀ ਸੀ।
ਸੂਚਨਾ ਦਿੱਤੇ ਜਾਣ ਤੋਂ ਬਾਅਦ ਪੁਲਸ ਤਕਰੀਬਨ ਇਕ ਘੰਟੇ ਤੱਕ ਨਹੀਂ ਪਹੁੰਚੀ ਤਾਂ ਦੁਕਾਨਦਾਰ ਨੇ ਐੱਸ. ਪੀ. ਸਿਰਸਾ ਨੂੰ ਕਾਲ ਕੀਤੀ। ਦੁਕਾਨਦਾਰ ਨੇ ਦੱਸਿਆ ਕਿ ਡੇਢ ਮਹੀਨੇ ਪਹਿਲਾ ਵੀ ਕੁਝ ਔਰਤਾਂ ਇਸੇ ਤਰ੍ਹਾਂ ਦੁਕਾਨ ਤੋਂ ਕੋਕੇ ਲੈ ਕੇ ਉੱਡ ਗਈਆਂ ਸਨ। ਦੁਕਾਨਦਾਰਾਂ ਨੇ ਇਨ੍ਹਾਂ ਸ਼ਾਤਿਰ ਮਾਂ-ਧੀ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ।
2 ਭਰਾਵਾਂ ਨੇ ਗੈਂਗਰੇਪ ਕਰ ਕੇ ਬਣਾਇਆ ਐੱਮ. ਐੱਮ. ਐੱਸ.
NEXT STORY