ਮੁੰਬਈ- ਬਾਲੀਵੁੱਡ ਅਭਿਨੇਤਾ ਅਕਸ਼ੈ  ਕੁਮਾਰ ਦੀ ਅਗਲੀ ਫਿਲਮ 'ਗੱਬਰ ਇਜ਼ ਬੈਕ' ਦਾ ਨਵਾਂ ਪੋਸਟਰ ਰਿਲੀਜ਼ ਹੋ ਗਿਆ ਹੈ ਪਰ ਇਸ ਦੇ  ਨਾਲ ਹੀ ਇਸ ਫਿਲਮ ਬਾਰੇ ਨਵੀਂ ਖਬਰ ਇਹ ਹੈ ਕਿ ਬਾਲੀਵੁੱਡ ਅਭਿਨੇਤਾ ਸੋਨੂ ਸੂਦ ਫਿਲਮ ਦਾ  ਹਿੱਸਾ ਨਹੀਂ ਹਨ। ਹਰ ਪਾਸੇ ਇਹੀ ਚਰਚਾ ਸੀ ਕਿ ਸੋਨੂ ਫਿਲਮ ਵਿੱਚ ਅਹਿਮ ਕਿਰਦਾਰ ਨਿਭਾਅ  ਰਹੇ ਹਨ। ਸੋਨੂ ਸੂਦ ਨੇ ਇਸ ਫਿਲਮ ਦਾ ਹਿੱਸਾ ਨਾ ਹੋਣ ਬਾਰੇ ਖੁਦ ਖੁਲਾਸਾ ਕੀਤਾ ਹੈ।  ਸੋਨੂ ਫਿਲਹਾਲ ਅਜੇ ਕੁਝ ਕਹਾਣੀਆਂ ਸੁਣ ਰਹੇ ਹਨ ਅਤੇ ਕਿਸੇ ਵੀ ਫਿਲਮ ਨਾਲ ਨਹੀਂ ਜੁੜੇ  ਹਨ। ਸੋਨੂ ਅੱਜਕਲ 'ਸੀ ਸੀ ਐੱਲ' 'ਚ ਨਵੀਂ ਐਂਟਰੀ ਲੈਣ ਲਈ ਪੰਜਾਬੀ ਟੀਮ ਦੀ ਕਪਤਾਨੀ ਕਰ  ਰਹੇ ਹਨ। ਪੰਜਾਬ ਦੇ ਸ਼ੇਰ ਦੇ ਪਹਿਲੇ ਮੈਚ ਲਈ ਉਹ ਚੰਡੀਗੜ੍ਹ 'ਚ ਪ੍ਰੈਕਟਿਸ ਕਰ ਰਹੇ ਹਨ।  ਉਮੀਦ ਹੈ ਦਰਸ਼ਕ ਮੈਦਾਨ ਦੇ ਨਾਲ-ਨਾਲ ਉਨ੍ਹਾਂ ਨੂੰ ਪਰਦੇ 'ਤੇ ਵੀ ਦੇਖਣਗੇ।
ਬਿਨਾਂ ਮੇਕਅਪ ਦੇ ਵੀ ਵਧੀਆ ਮਹਿਸੂਸ ਕਰਦੀ ਹਾਂ : ਸ਼ਰਧਾ ਕਪੂਰ 
NEXT STORY