ਮੁੰਬਈ- ਅਭਿਸ਼ੇਕ ਚੌਬੇ ਦੀ ਫਿਲਮ ਉੜਤਾ ਪੰਜਾਬ ਲਈ ਅਭਿਨੇਤਾ ਸ਼ਾਹਿਦ ਕਪੂਰ ਨੇ ਇਕ-ਦੋ ਨਹੀਂ, ਸਗੋਂ ਪੂਰੇ 15 ਤਰ੍ਹਾਂ ਦੇ ਲੁੱਕ ਟ੍ਰਾਈ ਕੀਤੇ। ਅਭਿਸ਼ੇਕ ਚੌਬੇ ਦੇ ਦਿੱਤੇ ਗਏ ਸੁਝਾਅ ਦੇ ਚਲਦਿਆਂ ਸ਼ਾਹਿਦ ਨੇ ਕਈ ਤਰ੍ਹਾਂ ਦੇ ਲੁੱਕ ਬਣਾਏ। ਸ਼ਾਹਿਦ ਕਈ ਹੇਅਰ ਸਟਾਈਲਿਸਟਸ ਤੇ ਡ੍ਰੈਸਰਜ਼ ਨਾਲ ਵੀ ਮਿਲ ਕੇ ਕਦੇ ਪੋਨੀ ਟੇਲ ਤਾਂ ਕਦੇ ਸਿੱਧੇ ਵਾਲ ਤਾਂ ਕਦੇ ਹਲਕੀ ਦਾੜ੍ਹੀ ਵਾਲੇ ਲੁੱਕ ਨੂੰ ਟਰਾਈ ਕਰਦੇ ਰਹੇ ਤੇ ਇੰਨਾ ਹੀ ਨਹੀਂ, ਆਪਣੇ ਵਾਲ ਨੂੰ ਰੰਗ ਕਰਨ ਦੇ ਨਾਲ-ਨਾਲ ਆਪਣੀ ਬਾਡੀ ਵੀ ਬਣਾ ਰਹੇ ਹਨ।
ਸ਼ਾਹਿਦ ਨਿਯਮਿਤ ਤਰੀਕੇ ਨਾਲ ਫਿਲਮ ਦੀ ਵਰਕਸ਼ਾਪ 'ਚ ਜਾ ਰਹੇ ਹਨ। ਉਹ ਆਪਣੇ ਕਿਰਦਾਰ ਦੇ ਸੰਵਾਦਾਂ ਨੂੰ ਵਾਰ-ਵਾਰ ਤਿਆਰ ਕਰ ਰਹੇ ਹਨ। ਇਹੀ ਕਾਰਨ ਹੈ ਕਿ ਕੁਝ ਦਿਨ ਪਹਿਲਾਂ ਸ਼ਾਹਿਦ ਨੇ ਇਥੋਂ ਤਕ ਕਹਿ ਦਿੱਤਾ ਸੀ ਕਿ ਇਹ ਕਾਫੀ ਮੁਸ਼ਕਿਲ ਫਿਲਮ ਹੋਣ ਵਾਲੀ ਹੈ। ਫਿਲਮ ਉੜਤਾ ਪੰਜਾਬ 'ਚ ਸ਼ਾਹਿਦ ਦੇ ਨਾਲ ਆਲੀਆ ਭੱਟ ਹੈ ਤੇ ਫਿਲਮ ਦਾ ਅਹਿਮ ਹਿੱਸਾ ਕਰੀਨਾ ਕਪੂਰ ਖਾਨ ਤੇ ਦਿਲਜੀਤ ਦੁਸਾਂਝ ਵੀ ਹੋਣਗੇ।
ਸੋਨੂ ਸੂਦ ਨਹੀਂ ਹਨ ਫਿਲਮ 'ਗੱਬਰ' ਦਾ ਹਿੱਸਾ (ਦੇਖੋ ਤਸਵੀਰਾਂ)
NEXT STORY