ਨਵੀਂ ਦਿੱਲੀ- ਸਪੈਕਟ੍ਰਮ ਦੀ ਜਾਰੀ ਨਿਲਾਮੀ 'ਚ ਉੱਚੀ ਆਧਾਰ ਬੋਲੀ ਦਾ ਹਵਾਲਾ ਦਿੰਦੇ ਹੋਏ ਹਿੱਸਾ ਨਾ ਲੈਣ ਵਾਲੀ ਅਤੇ ਐਮ.ਟੀ.ਐਸ. ਬ੍ਰਾਂਡ ਤਹਿਤ ਦੇਸ਼ 'ਚ ਦੂਰਸੰਚਾਰ ਸੇਵਾਵਾਂ ਦੇਣ ਵਾਲੀ ਕੰਪਨੀ ਸਿਸਤੇਮਾ ਸ਼ਿਆਮ ਟੈਲੀਸਰਵਿਸਿਜ਼ ਨਿਲਾਮੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਦੂਜੀਆਂ ਕੰਪਨੀਆਂ ਨਾਲ ਗਠਜੋੜ ਕਰੇਗੀ। ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਦਮਿਤਰੀ ਸੁਖੋਵ ਨੇ ਕਿਹਾ ਕਿ ਨਿਲਾਮੀ ਬੰਦ ਹੋਣ ਤੋਂ ਬਾਅਦ ਕੰਪਨੀਆਂ 'ਚ ਭਾਈਵਾਲੀ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ।
ਉਨ੍ਹਾਂ ਨੂੰ ਨਹੀਂ ਪਤਾ ਹੈ ਕਿ ਕਿਸ ਸਰਕਲ 'ਚ ਕਿਸ ਕੰਪਨੀ ਨੂੰ ਸਪੈਕਟ੍ਰਮ ਮਿਲ ਰਿਹਾ ਹੈ ਪਰ ਦੂਜੀਆਂ ਕੰਪਨੀਆਂ ਦੇ ਨਾਲ ਉਨ੍ਹਾਂ ਦੀ ਕੰਪਨੀ ਗਠਜੋੜ ਕਰੇਗੀ। ਓਧਰ ਦੂਰਸੰਚਾਰ ਕੰਪਨੀਆਂ ਨੇ ਸਪੈਕਟ੍ਰਮ ਨਿਲਾਮੀ 'ਚ ਹੁਣ ਤਕ 110 ਚੱਕਰ 'ਚ 1,09,000 ਕਰੋੜ ਰੁਪਏ ਤੋਂ ਜ਼ਿਆਦਾ ਦੀ ਬੋਲੀ ਲਗਾਈ ਹੈ। ਨਿਲਾਮੀ ਦੇ 18ਵੇਂ ਦਿਨ ਮੰਗਲਵਾਰ ਨੂੰ 6 ਚੱਕਰਾਂ ਦੀ ਬੋਲੀ ਪ੍ਰਕਿਰਿਆ ਪੂਰੀ ਹੋਈ ਹੈ। ਜ਼ਿਆਦਾਤਰ ਬੋਲੀਆਂ ਰਾਖਵੇਂ ਮੁੱਲ ਤੋਂ ਜ਼ਿਆਦਾ ਦੀ ਰਾਸ਼ੀ ਲਈ ਮਿਲੀਆਂ ਹਨ।
ਆਈ.ਟੀ. ਕਾਨੂੰਨ ਦੀ ਧਾਰਾ 66ਏ ਨੂੰ ਰੱਦ ਕਰਨ ਦਾ ਫੈਸਲਾ ਇੰਟਰਨੈੱਟ ਗਾਹਕਾਂ ਦੇ ਲਈ ਵੱਡੀ ਜਿੱਤ
NEXT STORY