ਜਾਮਨਗਰ(ਇੰਟ.)¸ ਗੁਜਰਾਤ ਦੇ ਜਾਮ ਨਗਰ ਵਿਚ ਮੈਰੀਨ ਪੁਲਸ ਨੇ ਇਕ ਕਬੂਤਰ ਨੂੰ ਕਬਜ਼ੇ ਵਿਚ ਲਿਆ ਹੈ, ਜਿਸ ਦੇ ਪੈਰ 'ਤੇ ਕੰਪਿਊਟਰ ਚਿੱਪ ਲੱਗੀ ਹੋਈ ਹੈ। ਇਹ ਸੰਭਵ ਹੈ ਕਿ ਇਸ ਕਬੂਤਰ ਰਾਹੀਂ ਜਾਸੂਸੀ ਹੋ ਰਹੀ ਹੈ। ਪੁਲਸ ਇਸ ਦਾ ਪਤਾ ਲਾਉਣ ਲਈ ਫੋਰੈਂਸਿਕ ਸਾਇੰਸ ਲੈਬ ਦੀ ਸਹਾਇਤਾ ਲੈ ਰਹੀ ਹੈ। ਮੈਰੀਨ ਪੁਲਸ ਨੂੰ ਪੈਟਰੋਲਿੰਗ ਦੌਰਾਨ ਇਕ ਸ਼ੱਕੀ ਕਬੂ²ਤਰ ਦਿਖਾਈ ਦਿਤਾ, ਜੋ ਪਿਛਲੇ ਕਈ ਦਿਨਾਂ ਤੋਂ ਇਸ ਇਲਾਕੇ ਵਿਚ ਦਿਸ ਰਿਹਾ ਸੀ। ਪੁਲਸ ਨੇ ਜਾਲ ਦੀ ਮਦਦ ਨਾਲ ਇਸ ਨੂੰ ਫੜਿਆ ਤਾਂ ਇਸ ਦੇ ਪੈਰ ਵਿਚੋਂ ਕੰਪਿਊਟਰ ਚਿੱਪ ਬਰਾਮਦ ਕੀਤੀ।
ਕਾਕੋਦਕਰ-ਸਮ੍ਰਿਤੀ ਆਹਮੋ-ਸਾਹਮਣੇ
NEXT STORY