ਨਵੀਂ ਦਿੱਲੀ(ਇੰਟ.)—ਪ੍ਰਸਿੱਧ ਪ੍ਰਮਾਣੂ ਵਿਗਿਆਨੀ ਅਨਿਲ ਕਾਕੋਦਕਰ ਅਤੇ ਸਮ੍ਰਿਤੀ ਈਰਾਨੀ ਵਿਚਾਲੇ ਮਤਭੇਦ ਖੁੱਲ੍ਹ ਕੇ ਸਾਹਮਣੇ ਆ ਗਏ ਹਨ। ਕਾਕੋਦਕਰ ਨੇ ਆਈ. ਆਈ. ਟੀ. ਡਾਇਰੈਟਰਜ਼ ਚੋਣ 'ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਚੋਣ ਪ੍ਰਕਿਰਿਆ ਦੌਰਾਨ ਸਿਰਫ ਖਾਨਾਪੂਰਤੀ ਕੀਤੀ ਗਈ। ਉਨ੍ਹਾਂ ਅੱਗੇ ਕਿਹਾ ਕਿ ਆਈ. ਆਈ. ਟੀ. ਵਰਗੀ ਵੱਡੀ ਇੰਸਟੀਚਿਊਟ 'ਚ ਇਸ ਤਰ੍ਹਾਂ ਦੀ ਖਾਨਾਪੂਰਤੀ ਪੂਰੀ ਕਰਨੀ ਦੇਸ਼ ਲਈ ਚੰਗੀ ਨਹੀਂ ਹੈ। ਚੋਣ ਦੌਰਾਨ ਕਾਫੀ ਸੋਚ ਸਮਝ ਕੇ ਫੈਸਲਾ ਲੈਣਾ ਹੁੰਦਾ ਹੈ। ਕਾਕੋਦਕਰ ਦਾ ਮੰਨਣਾ ਹੈ ਕਿ ਇਕ ਦਿਨ ਵਿਚ 36 ਉਮੀਦਵਾਰਾਂ ਦੀ ਇੰਟਰਵਿਊ ਕਰਨੀ ਸਹੀ ਨਹੀਂ ਹੈ। ਅਜਿਹਾ ਕਰਨਾ ਚੋਣ ਪ੍ਰਕਿਰਿਆ ਵਿਚ ਰੁਕਾਵਟ ਪੈਦਾ ਕਰਦਾ ਹੈ, ਜਿਸ ਨਾਲ ਸਹੀ ਉਮੀਦਵਾਰ ਦੀ ਚੋਣ ਨਹੀਂ ਹੋ ਸਕਦੀ। ਦਰਅਸਲ ਆਈ. ਆਈ. ਟੀ. ਰੋਪੜ, ਪਟਨਾ ਅਤੇ ਭੁਵਨੇਸ਼ਵਰ ਦੇ ਡਾਇਰੈਕਟਰਜ਼ ਦੀ ਚੋਣ ਪ੍ਰਕਿਰਿਆ ਨਾਲ ਸਹਿਮਤ ਨਾ ਹੋਣ ਮਗਰੋਂ ਕਾਕੋਦਕਰ ਨੇ ਬੰਬਈ ਆਈ. ਆਈ. ਟੀ. ਦੇ ਬੋਰਡ ਆਫ ਗਵਰਨੈਂਸ ਦੇ ਮੁਖੀ ਦੇ ਅਹੁਦੇ ਤੋਂ 12 ਮਾਰਚ ਨੂੰ ਅਸਤੀਫਾ ਦੇ ਦਿੱਤਾ ਸੀ ਪਰ ਸਮ੍ਰਿਤੀ ਨਾਲ ਗੱਲਬਾਤ ਮਗਰੋਂ ਉਹ ਕਾਰਜਕਾਲ ਤੱਕ ਅਹੁਦੇ 'ਤੇ ਟਿਕੇ ਰਹਿਣ ਲਈ ਰਾਜੀ ਹੋ ਗਏ ਸਨ। ਕਾਰਜਕਾਲ ਤੱਕ ਅਹੁਦੇ 'ਤੇ ਟਿਕੇ ਰਹਿਣ ਦੇ ਬਾਵਜੂਦ ਵੀ ਉਨ੍ਹਾਂ ਨੇ ਐਤਵਾਰ ਨੂੰ ਹੋਈ ਸਰਚ-ਕਮ-ਸਿਲੈਕਸ਼ਨ ਮੀਟਿੰਗ ਵਿਚ ਹਿੱਸਾ ਨਾ ਲਿਆ। ਇਸੇ ਪੈਨਲ ਰਾਹੀਂ 12 ਉਮੀਦਵਾਰਾਂ ਨੂੰ ਆਈ. ਆਈ. ਟੀ. ਡਾਇਰੈਕਟਰਜ਼ ਲਈ ਸ਼ਾਰਟਲਿਸਟ ਕੀਤਾ ਸੀ, ਜਿਸ ਨੂੰ ਬਾਅਦ ਵਿਚ ਹਟਾ ਲਿਆ ਗਿਆ।
ਮੇਰਠ 'ਚ 2 ਨੌਜਵਾਨਾਂ ਦੇ ਗੁਪਤ ਅੰਗ ਕੱਟੇ
NEXT STORY