ਰੋਹਤਕ-ਤਾਂਤਰਿਕ ਦੇ ਚੱਕਰ 'ਚ ਹਰਿਆਣਾ ਦੇ ਰੋਹਤਕ ਪੀਜੀਆਈ ਦੀ ਨਰਸ ਅਜਿਹੀ ਪਈ ਕਿ ਆਪਣੇ ਹੱਥੀਂ ਉਸ ਨੇ ਜ਼ਿੰਦਗੀ ਗੁਆ ਲਈ ਅਤੇ ਹਸਪਤਾਲ 'ਚ ਹੀ ਖੁਦਕੁਸ਼ੀ ਕਰ ਲਈ। ਜਾਣਕਾਰੀ ਮੁਤਾਬਕ ਪੀਜੀਆਈ ਦੇ ਅਮਰਜੈਂਸੀ ਵਿਭਾਗ 'ਚ ਆਪਰੇਸ਼ਨ ਥੀਏਟਰ 'ਚ ਤਾਇਨਾਤ ਇਕ ਨਰਸ ਨੇ ਸਮੋਵਾਰ ਨੂੰ ਖੁਦਕੁਸ਼ੀ ਕਰ ਲਈ। ਦੱਸਿਆ ਜਾਂਦਾ ਹੈ ਕਿ ਉਹ ਇਕ ਤਾਂਤਰਿਕ ਦੇ ਜਾਲ 'ਚ ਬੁਰੀ ਤਰ੍ਹਾਂ ਫਸੀ ਹੋਈ ਸੀ, ਜਿਸ ਨੇ ਉਸ ਦੀ ਅਸ਼ਲੀਲ ਵੀਡੀਓ ਵੀ ਬਣਾ ਰੱਖੀ ਸੀ। ਸ਼ਿਵਨਗਰ ਦੀ ਰਹਿਣ ਵਾਲੀ ਮ੍ਰਿਤਕਾ ਮੀਨਾ ਦੀ 2002 'ਚ ਪੀਜੀਆਈ 'ਚ ਨੌਕਰੀ ਲੱਗੀ ਸੀ ਅਤੇ ਅਗਲੇ ਹੀ ਸਾਲ ਉਸ ਦਾ ਵਿਆਹ ਰੋਹਤਕ ਦੇ ਕਮਲ ਕਿਸ਼ੋਰ ਨਾਲ ਹੋ ਗਿਆ। ਕਮਲ ਕਿਸ਼ੋਰ ਸਕੂਲ 'ਚ ਜੂਨੀਅਰ ਲੈਕਚਰਾਰ ਸੀ।
ਦੋਹਾਂ ਦੇ ਬੱਚੇ ਹਿਸਾਰ 'ਚ ਹੀ ਆਪਣੇ ਨਾਨਕੇ ਘਰ ਰਹਿੰਦੇ ਸਨ। ਮੰਗਲਵਾਰ ਦੀ ਸਵੇਰ ਨੂੰ ਅਮਰਜੈਂਸੀ ਦੇ ਆਪਰੇਸ਼ਨ ਥੀਏਟਰ 'ਚ ਮੀਨਾ ਦੀ ਲਾਸ਼ ਬਰਾਮਦ ਕੀਤੀ ਗਈ। ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਉਸ ਨੇ ਆਪਰੇਸ਼ਨ ਥੀਏਟਰ 'ਚ ਮੁਹੱਈਆ ਬੇਹੋਸ਼ੀ ਵਾਲੀ ਦਵਾਈ ਨੂੰ ਇੰਜੈਕਟ ਕਰਕੇ ਖੁਦਕੁਸ਼ੀ ਕਰ ਲਈ।
ਸੂਤਰਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਮੀਨਾ ਨੂੰ ਬਲੈਕਮੇਲ ਕੀਤਾ ਜਾ ਰਿਹਾ ਸੀ ਅਤੇ ਕੁਝ ਦਿਨਾਂ ਤੋਂ ਉਹ ਕਾਫੀ ਪਰੇਸ਼ਾਨ ਸੀ। ਉਸ ਕੋਲੋਂ ਦੋ ਸੁਸਾਈਡ ਨੋਟ ਵੀ ਬਰਾਮਦ ਕੀਤੇ ਗਏ ਹਨ ਅਤੇ ਉਕਤ ਦੋਸ਼ੀ ਤਾਂਤਰਿਕ ਨੂੰ ਵੀ ਗ੍ਰਿਫਤਾਰ ਕਰਨ 'ਚ ਪੁਲਸ ਜੁੱਟ ਗਈ ਹੈ। ਫਿਲਹਾਲ ਬੁੱਧਵਾਰ ਨੂੰ ਮੀਨਾ ਦਾ ਪੋਸਟ ਮਾਰਟਮ ਕੀਤਾ ਜਾਵੇਗਾ।
ਸੋਸ਼ਲ ਮੀਡੀਆ 'ਚ ਕੁਮੈਂਟ 'ਤੇ ਹੁਣ ਨਹੀਂ ਹੋਵੇਗੀ ਗ੍ਰਿਫ਼ਤਾਰੀ
NEXT STORY