ਪਣਜੀ- ਗੋਆ ਸਰਕਾਰ ਦੇ ਕਲਾ ਅਤੇ ਸੰਸਕ੍ਰਿਤ ਵਿਭਾਗ ਨੇ ਮਰਿਆਦਾ ਬਣਾਏ ਰੱਖਣ ਲਈ ਆਪਣੇ ਕਰਮਚਾਰੀਆਂ ਨੂੰ ਆਫਿਸ ਟਾਈਮ ਦੌਰਾਨ ਸਲੀਵਲੈਸ ਕੱਪੜੇ, ਜੀਂਸ, ਟੀ-ਸ਼ਰ ਅਤੇ ਮਲਟੀ ਪਾਕੇਟ ਪੈਂਟ ਪਾਉਣ 'ਤੇ ਰੋਕ ਲਗਾ ਦਿੱਤੀ ਹੈ।
ਇਹ ਜਾਣਕਾਰੀ ਰਾਜ ਦੇ ਕਲਾ ਅਤੇ ਸੰਸਕ੍ਰਿਤ ਮੰਤਰੀ ਦਿਆਨੰਦ ਮਾਂਡਰੇਕਰ ਨੇ ਵਿਧਾਨ ਸਭਾ ਸੈਸ਼ਨ ਦੌਰਾਨ ਇਕ ਸਵਾਲ ਦੇ ਜਵਾਬ 'ਚ ਦਿੱਤੀ ਸੀ। ਉਨ੍ਹਾਂ ਨੇ ਸਦਨ 'ਚ ਦੱਸਿਆ ਕਿ ਵਿਭਾਗ ਦੇ ਨਿਦੇਸ਼ਨ ਵਲੋਂ ਕਰਮਚਾਰੀਆਂ ਨੂੰ ਸਿਰਫ ਫਾਰਮਲ ਕੱਪੜੇ ਹੀ ਪਹਿਨ ਕੇ ਆਉਣ ਦਾ ਆਦੇਸ਼ ਜਾਰੀ ਕੀਤਾ ਗਿਆ ਹੈ।
ਦੱਸਿਆ ਜਾਂਦਾ ਹੈ ਕਿ ਇਸ ਤੋਂ ਪਹਿਲਾਂ ਵੀ ਗੋਆ ਦੇ ਨੇਤਾ ਔਰਤਾਂ ਦੇ ਕੱਪੜਿਆਂ 'ਤੇ ਉਂਗਲੀ ਉਠਾਉਣ ਦੇ ਕਾਰਨ ਚੱਲਦੇ ਵਿਵਾਦਾਂ 'ਚ ਰਹਿ ਚੁੱਕੇ ਹਨ। ਇਕ ਨੇਤਾ ਨੇ ਤਾਂ ਔਰਤਾਂ ਦੀ ਛੋਟੀ ਡਰੈੱਸ ਪਹਿਨਣ 'ਤੇ ਇਤਰਾਜ਼ ਜਤਾਇਆ ਹੈ।
'ਆਪ' 'ਚ ਇਕ ਹੋਰ ਫੁੱਟਿਆ ਚਿੱਠੀ ਬੰਬ, ਕੇਜਰੀਵਾਲ ਨੂੰ ਲਿਖੀ ਚਿੱਠੀ
NEXT STORY