ਸੋਲਨ- ਪਹਿਲੀ ਅਪ੍ਰੈਲ ਤੋਂ ਜਿੱਥੇ ਬਹੁਤ ਸਾਰੀਆਂ ਚੀਜ਼ਾਂ ਮਹਿੰਗੀਆਂ ਹੋ ਰਹੀਆਂ ਹਨ ਉੱਥੇ 348 ਅਜਿਹੀਆਂ ਦਵਾਈਆਂ ਸਸਤੀਆਂ ਹੋਣ ਜਾ ਰਹੀਆਂ ਹਨ, ਜਿਨ੍ਹਾਂ 'ਤੇ ਕੇਂਦਰੀ ਉਤਪਾਦ ਸ਼ੁਲਕ (ਸੀ.ਐੱਸ.ਟੀ.) ਲਗਦਾ ਹੈ ਸਿਰਫ ਇਹੋ ਸਾਰੀਆਂ ਦਵਾਈਆਂ ਸਸਤੀਆਂ ਹੋਣਗੀਆਂ। ਦਵਾਈ ਉਤਪਾਦਨ 'ਤੇ ਕੇਂਦਰੀ ਉਤਪਾਦ ਸ਼ੁਲਕ ਦੇ ਤਹਿਤ ਲੱਗਣ ਵਾਲੇ 3 ਫੀਸਦੀ ਐਜੁਕੇਸ਼ਨ ਸੈੱਸ ਨੂੰ ਕੇਂਦਰ ਨੇ ਪੂਰੀ ਤਰ੍ਹਾਂ ਮੁਆਫ ਕਰ ਦਿੱਤਾ ਹੈ।
ਨੈਸ਼ਨਲ ਲਿਸਟ ਆਫ ਅਸੈਨਸ਼ੀਅਲ ਮੈਡੀਸਨ 'ਚ ਸ਼ਾਮਲ 348 ਦਵਾਈਆਂ ਦੀਆਂ ਕੀਮਤਾਂ ਘੱਟ ਹੋਣਗੀਆਂ। ਇਨ੍ਹਾਂ 'ਚੋਂ ਸਿਰ ਦਰਦ ਤੋਂ ਲੈ ਕੇ, ਹਾਰਟ, ਕਿਡਨੀ ਅਤੇ ਕੈਂਸਰ ਤੱਕ ਦੀਆਂ ਦਵਾਈਆਂ ਸ਼ਾਮਲ ਹਨ। ਸਾਰੇ ਦੇਸ਼ 'ਚ ਕੁਲ ਦਵਾਈ ਉਤਪਾਦਨ 'ਚ 50 ਤੋਂ 70 ਫੀਸਦੀ ਹਿੱਸੇਦਾਰੀ ਹਿਮਾਚਲ ਦੀ ਦਵਾਈ ਕੰਪਨੀਆਂ ਦੀ ਹੈ।
ਕੇਂਦਰੀ ਦਵਾਈ ਮੁੱਲ ਨਿਰਧਾਰਨ ਅਥਾਰਿਟੀ (ਐੱਨ.ਪੀ.ਪੀ.ਏ.) ਨੇ ਇਕ ਮਾਰਚ ਨੂੰ ਨੋਟੀਫਿਕੇਸ਼ਨ ਜਾਰੀ ਕਰ ਕੇ ਸਾਰੇ ਦਵਾਈ ਉਤਪਾਦਕਾਂ ਨੂੰ ਤੈਅ ਐੱਮ.ਆਰ.ਪੀ. 'ਚ ਸੋਧ ਕਰਨ ਦਾ ਨਿਰਦੇਸ਼ ਦਿੱਤਾ ਹੈ। ਨਵਾਂ ਸਟਾਕ ਬਾਜ਼ਾਰ 'ਚ ਪਹਿਲੀ ਅਪ੍ਰੈਲ ਤੋਂ ਉਪਲਬਧ ਹੋਵੇਗਾ। ਸੈਂਟਰਲ ਐਕਸਾਈਜ਼ ਦੇ ਟੈਕਸ ਕੰਸਲਟੈਂਟ ਮੁਕੇਸ਼ ਸ਼ਰਮਾ ਨੇ ਦੱਸਿਆ ਕਿ ਦਵਾਈ ਕੰਪਨੀਆਂ ਨੂੰ ਐੱਮ.ਆਰ.ਪੀ. 'ਚ ਸੋਧ ਕਰਨੀ ਹੋਵੇਗੀ। ਸਿੱਖਿਆ ਸੈੱਸ ਨੂੰ ਹਟਾਉਣ ਨਾਲ ਐੱਕਸਾਈਜ਼ ਡਿਊਟੀ 6.18 ਫੀਸਦੀ ਤੋਂ ਘੱਟ ਹੋ ਕੇ 6 ਫੀਸਦੀ ਰਹੇਗੀ।
ਹੁਣ ਆਨਲਾਈਨ ਰਿਟਰਨ ਦਾਖਲ ਕਰਨਾ ਹੋਵੇਗਾ ਹੋਰ ਵੀ ਆਸਾਨ
NEXT STORY