ਮੁੰਬਈ- ਨਿਫਟੀ ਐਕਸਪਾਇਰੀ ਤੋਂ ਇਕ ਦਿਨ ਪਹਿਲੇ ਬਾਜ਼ਾਰ 'ਚ ਸਪਾਟ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। ਬਾਜ਼ਾਰ 'ਚ ਲਗਾਤਾਰ ਛੇਵੇਂ ਦਿਨ ਗਿਰਾਵਟ ਦਰਜ ਕੀਤੀ ਗਈ ਹੈ। ਬਾਜ਼ਾਰ ਨੇ ਬੁੱਧਵਾਰ ਨੂੰ ਸ਼ੁਰੂਆਤ ਬੜ੍ਹਤ ਦੇ ਨਾਲ ਕੀਤੀ, ਪਰ ਫਿਰ ਬਾਜ਼ਾਰ ਸੀਮਿਤ ਦਾਇਰੇ 'ਚ ਕਾਰੋਬਾਰ ਕਰਦਾ ਰਿਹਾ। ਆਖਰੀ ਘੰਟੇ ਦੇ ਕਾਰੋਬਾਰ 'ਚ ਬਾਜ਼ਾਰ ਦੀ ਗਿਰਾਵਟ ਥੋੜ੍ਹੀ ਵੱਧ ਗਈ ਅਤੇ ਅੰਤ 'ਚ ਸੈਂਸੈਕਸ-ਨਿਫਟੀ ਲਗਭਗ 0.25 ਫੀਸਦੀ ਤੱਕ ਡਿਗ ਕੇ ਬੰਦ ਹੋਏ ਹਨ।
ਬੁੱਧਵਾਰ ਨੂੰ ਦਿੱਗਜ ਸ਼ੇਅਰਾਂ ਦੇ ਮੁਕਾਬਲੇ ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਜ਼ਿਆਦਾ ਬਿਕਵਾਲੀ ਹਾਵੀ ਰਹੀ। ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 0.5 ਫੀਸਦੀ ਟੁੱਟ ਕੇ ਬੰਦ ਹੋਇਆ ਹੈ, ਜਦੋਂਕਿ ਸਮਾਲਕੈਪ ਇੰਡੈਕਸ 'ਚ ਲਗਭਗ 0.75 ਫੀਸਦੀ ਦੀ ਕਮਜ਼ੋਰ ਦੇਖਣ ਨੂੰ ਮਿਲੀ ਹੈ।
ਕੈਪੀਟਲ ਗੁਡਸ, ਪਾਵਰ ਅਤੇ ਮੈਟਲ ਸ਼ੇਅਰਾਂ 'ਚ ਬਿਕਵਾਲੀ ਨਾਲ ਬਾਜ਼ਾਰ 'ਤੇ ਦਬਾਅ ਦੇਖਣ ਨੂੰ ਮਿਲਿਆ ਹੈ। ਬੀ.ਐੱਸ.ਈ. ਦਾ ਕੈਪੀਟਲ ਗੁਡਸ ਇੰਡੈਕਸ 1.5 ਫੀਸਦੀ ਤੋਂ ਜ਼ਿਆਦਾ ਹੇਠਾਂ ਆ ਕੇ ਬੰਦ ਹੋਇਆ ਹੈ। ਜਦੋਂਕਿ ਬੀ.ਐੱਸ.ਈ. ਦੇ ਪਾਵਰ ਇੰਡੈਕਸ 'ਚ 1.2 ਫੀਸਦੀ ਅਤੇ ਮੈਟਲ ਇਡੈਕਸ 'ਚ 1 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਹਾਲਾਂਕਿ ਫਾਰਮਾ, ਆਈ.ਟੀ. ਅਤੇ ਆਟੋ ਸ਼ੇਅਰਾਂ 'ਚ ਮਾਮੂਲੀ ਖਰੀਦਾਰੀ ਰਹੀ।
ਅੰਤ 'ਚ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਇੰਡੈਕਸ ਸੈਂਸੈਕਸ 50 ਅੰਕ ਯਾਨੀ ਕਿ 0.2 ਫੀਸਦੀ ਦੀ ਕਮਜ਼ੋਰੀ ਦੇ ਨਾਲ 28112 ਦੇ ਪੱਧਰ 'ਤੇ ਬੰਦ ਹੋਇਆ ਹੈ। ਜਦੋਂਕਿ ਐੱਨ.ਐੱਸ.ਈ. ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਇੰਡੈਕਸ ਨਿਫਟੀ 12 ਅੰਕ ਯਾਨੀ ਕਿ 0.15 ਫੀਸਦੀ ਦੀ ਮਾਮੂਲੀ ਗਿਰਾਵਟ ਦੇ ਨਾਲ 8531 ਦੇ ਪੱਧਰ 'ਤੇ ਬੰਦ ਹੋਇਆ ਹੈ।
ਪ੍ਰਤੱਖ ਵਿਦੇਸ਼ੀ ਨਿਵੇਸ਼ ਦੇ 10 ਪ੍ਰਸਤਾਵ ਮਨਜ਼ੂਰ
NEXT STORY