ਮੁੰਬਈ(ਭਾਸ਼ਾ)-ਟਾਟਾ ਸੰਨਜ਼ ਨੇ ਕਿਹਾ ਹੈ ਕਿ ਜਾਪਾਨੀ ਕੰਪਨੀ ਡੋਕੋਮੋ ਨਾਲ ਉਸਦੇ ਸਾਂਝੇ ਉੱਪ ਕ੍ਰਮ ਦੀ 26 ਫੀਸਦੀ ਹਿੱਸੇਦਾਰੀ ਵਰਤਮਾਨ ਉੱਚਿਤ ਮੁੱਲ ਤੋਂ ਜ਼ਿਆਦਾ 'ਤੇ ਖਰੀਦਣ ਨੂੰ ਰਿਜ਼ਰਵ ਬੈਂਕ ਵਲੋਂ ਖਾਰਜ ਕੀਤੇ ਜਾਣ ਤੋਂ ਬਾਅਦ ਉਹ ਮਸਲੇ ਨੂੰ ਜੁਡੀਸ਼ਰੀ ਵਿਚ ਸੁਲਝਾਵੇਗੀ। ਕੰਪਨੀ ਨੇ ਇਕ ਬਿਆਨ ਵਿਚ ਦੱਸਿਆ,'' ਰਿਜ਼ਰਵ ਬੈਂਕ ਨੇ ਕਿਹਾ ਹੈ ਕਿ ਉਹ (ਟਾਟਾ ਟੈਲੀਸਰਵਿਸਿਜ਼ ਵਿਚ ਡੋਕੋਮੋ ਦੀ ਹਿੱਸੇਦਾਰੀ ਖਰੀਦਣ ਦੇ) ਸਾਡੇ ਪ੍ਰਸਤਾਵ ਨੂੰ ਮਨਜ਼ੂਰੀ ਨਹੀਂ ਦੇ ਸਕਦਾ ਹੈ ਕਿਉਂਕਿ ਇਹ (ਵਿਦੇਸ਼ੀ ਕਰੰਸੀ ਰੈਗੂਲੇਟਰੀ ਕਾਨੂੰਨ) ਫੇਮਾ ਨਿਯਮਾਂ ਦੇ ਵਿਰੁੱਧ ਹੈ ਅਤੇ ਸਲਾਹ ਦਿੱਤੀ ਹੈ ਕਿ ਉਹ ਇਹ ਖਰੀਦਦਾਰੀ ਸ਼ੇਅਰਾਂ ਦੇ ਮੌਜੂਦਾ ਉਚਿਤ ਮੁੱਲ 'ਤੇ ਕੀਤੀ ਜਾਣੀ ਚਾਹੀਦੀ ਹੈ।'' ਟਾਟਾ ਸੰਜਸ ਨੇ ਕਿਹਾ ਕਿ ਹੁਣ ਇਹ ਮਾਮਲਾ ਜੁਡੀਸ਼ਰੀ ਰਾਹੀਂ ਦੋਵਾਂ ਪੱਖਾਂ ਨੂੰ ਸੁਲਝਾਉਣਾ ਪਵੇਗਾ। ਉਸਨੇ ਦੱਸਿਆ ਕਿ ਇਸ ਦਿਸ਼ਾ ਵਿਚ ਯਤਨ ਸ਼ੁਰੂ ਕੀਤੇ ਜਾ ਚੁੱਕੇ ਹਨ।
ਟਾਟਾ ਨੇ ਖੁਦ ਪੇਸ਼ਕਸ਼ ਕੀਤੀ ਸੀ
ਡੋਕੋਮੋ ਦੀ ਹਿੱਸੇਦਾਰੀ ਖਰੀਦਣ ਲਈ ਗਾਹਕ ਲੱਭਣ 'ਚ ਨਾਕਾਮ ਰਹਿਣ ਤੋਂ ਬਾਅਦ ਟਾਟਾ ਨੇ ਖੁਦ ਹੀ ਇਹ ਹਿੱਸੇਦਾਰੀ ਖਰੀਦਣ ਦੀ ਪੇਸ਼ਕਸ਼ ਕੀਤੀ ਸੀ ਅਤੇ ਮਨਜ਼ੂਰੀ ਲਈ ਰਿਜ਼ਰਵ ਬੈਂਕ ਨੂੰ ਅਰਜ਼ੀ ਦਿੱਤੀ ਸੀ। ਇਸ ਦੌਰਾਨ ਡੋਕੋਮੋ ਮਾਮਲੇ ਨੂੰ ਲੈ ਕੇ ਲੰਦਨ ਵਿਚ ਜੁਡੀਸ਼ਰੀ 'ਚ ਪੁੱਜ ਗਈ ਅਤੇ ਟਾਟਾ ਨੂੰ ਹਿੱਸੇਦਾਰੀ ਲਈ ਗਾਹਕ ਲੱਭਣ ਦਾ ਆਦੇਸ਼ ਦੇਣ ਦੀ ਅਪੀਲ ਕੀਤੀ।
ਧੋਖਾਦੇਹੀ ਸਬੰਧੀ ਵੇਰਵਾ ਦੇਣਗੀਆਂ ਸੂਚੀਬੱਧ ਕੰਪਨੀਆਂ
NEXT STORY