ਨਵੀਂ ਦਿੱਲੀ- ਸਮਾਰਟਫੋਨ ਬਣਾਉਣ ਵਾਲੀ ਚਾਈਨੀਜ਼ ਕੰਪਨੀ ਜਿਓਮੀ ਹੁਣ ਇਕ ਅਜਿਹਾ ਸਮਾਰਟਫੋਨ ਲੈ ਕੇ ਆਈ ਹੈ ਜੋ ਜ਼ਬਰਦਸਤ ਫੀਚਰਸ ਨਾਲ ਲੈਸ ਹੈ। ਘੱਟ ਕੀਮਤ ਵਾਲਾ ਹੋਣ ਦੇ ਬਾਵਜੂਦ ਇਹ ਸ਼ਾਨਦਾਰ ਪਰਫਾਰਮੈਂਸ ਵਾਲਾ ਸਮਾਰਟਫੋਨ ਹੈ ਜਿਸ ਨੂੰ Ferrari ਦੇ ਨਾਂ ਤੋਂ ਲਿਆਇਆ ਜਾ ਰਿਹਾ ਹੈ। ਕੰਪਨੀ ਇਸ ਨੂੰ ਚੀਨ ਸਮੇਤ ਭਾਰਤ 'ਚ ਵੀ ਵਿਕਰੀ ਦੇ ਲਈ ਜਾਰੀ ਕਰਨ ਜਾ ਰਹੀ ਹੈ।
ਵੱਡੀ ਡਿਸਪਲੇਅ ਅਤੇ ਪਾਵਰਫੁਲ ਪ੍ਰੋਸੈਸਰ ਹੈ ਖਾਸ
Xiaomi Ferrari ਸਮਾਰਟਫੋਨ 4.9 ਇੰਚ ਦੀ ਫੁਲ ਐੱਚ.ਡੀ. ਡਿਸਪਲੇਅ ਸਕ੍ਰੀਨ ਦੇ ਨਾਲ ਆ ਰਿਹਾ ਹੈ, ਜਿਸ ਨਾਲ ਇਸ 'ਚ ਗੇਮ ਖੇਡਣ 'ਚ ਆਸਾਨੀ ਹੋਵੇਗੀ। ਇਸ ਤੋਂ ਇਲਾਵਾ ਇਸ 'ਚ 1.6 ਗੀਗਾਹਤਰਜ ਓਕਟਾਕੋਰ ਪ੍ਰੈਸੈਸਰ, 2ਜੀ.ਬੀ. ਰੈਮ ਅਤੇ 16 ਜੀ.ਬੀ. ਦੀ ਇੰਟਰਨਲ ਮੈਮਰੀ ਦਿੱਤੀ ਗਈ ਹੈ ਜਿਸ ਨਾਲ ਇਸ ਦੀ ਪਰਫਾਰਮੈਂਸ ਵੀ ਸ਼ਾਨਦਾਰ ਹੈ।
ਲੇਟੇਸਟ ਓ.ਐੱਸ. ਅਤੇ ਸ਼ਾਨਦਾਰ ਕੈਮਰੇ
ਜਿਓਮੀ ਦਾ ਇਹ ਸਮਾਰਟਫੋਨ ਐਂਡ੍ਰਾਇਡ ਦੇ ਅਡਵਾਂਸਡ ਵਰਜ਼ਨ ਲਾਲੀਪਾਪ 5.0.2 'ਤੇ ਕੰਮ ਕਰਦਾ ਹੈ। ਇਸ 'ਚ 13 ਮੇਗਾਪਿਕਸਲ ਕੈਮਰਾ ਐੱਲ.ਈ.ਡੀ. ਫਲੈਸ਼ ਦੇ ਨਾਲ ਪਿੱਛੇ ਅਤੇ 5 ਐੱਮ.ਪੀ. ਕੈਮਰਾ ਅੱਗੇ ਵੱਲ ਦਿੱਤੇ ਗਏ ਹਨ। ਇਨ੍ਹਾਂ ਨਾਲ ਬਹੁਤ ਹੀ ਚੰਗੀ ਕੁਆਲਿਟੀ ਦੇ ਫੋਟੋ ਅਤੇ ਵੀਡੀਓ ਸ਼ੂਟ ਕੀਤੇ ਜਾ ਸਕਦੇ ਹਨ।
ਸੈਗਮੈਂਟ 'ਚ ਸਭ ਤੋਂ ਸਸਤਾ
ਮੰਨਿਆ ਜਾ ਰਿਹਾ ਹੈ ਕਿ ਜਿਓਮੀ ਫਰਾਰੀ ਸਮਾਰਟਫੋਨ ਨੂੰ ਰੈਡਮੀ ਨੋਟ4 ਅਤੇ ਐੱਮ.ਆਈ.4 ਦੇ ਵਿਚਾਲੇ ਦੀ ਰੇਂਜ 'ਚ ਉਤਾਰਿਆ ਜਾ ਰਿਹਾ ਹੈ। ਇਸ ਦੇ ਚਲਦੇ ਇਹ ਸੈਗਮੈਂਟ 'ਚ ਸਭ ਤੋਂ ਸਸਤ ਸਮਾਰਟਫੋਨ ਹੈ ਜੋ ਜ਼ਬਰਦਸਤ ਫੀਚਰਸ ਦੇ ਨਾਲ ਆ ਰਿਹਾ ਹੈ।
ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ 215 ਅੰਕ ਕਮਜ਼ੋਰ
NEXT STORY