ਲਾਸ ਏਂਜਲਸ- ਗਾਇਕਾ ਕੇਲੀ ਔਸਬੋਰਨ ਕੈਂਸਰ ਤੋਂ ਬਚਣ ਲਈ ਸਰਜਰੀ ਕਰਵਾਏਗੀ। ਅਸਲ 'ਚ ਉਸ ਦੀ ਮਾਂ ਨੂੰ ਸਾਲ 2002 'ਚ ਕੈਂਸਰ ਹੋਇਆ ਸੀ। ਅਜਿਹੇ ਵਿਚ ਬਚਾਅ ਲਈ ਉਸ ਨੇ ਏਂਜਲੀਨਾ ਜੋਲੀ ਦੀ ਤਰਜ਼ 'ਤੇ ਸਾਵਧਾਨੀ ਵਰਤਣ ਲਈ ਪਹਿਲਾਂ ਹੀ ਸਰਜਰੀ ਕਰਵਾਉਣ ਦਾ ਫੈਸਲਾ ਕੀਤਾ ਹੈ।
ਏਂਜਲੀਨਾ ਬਰੈਸਟ ਕੈਂਸਰ ਤੋਂ ਬਚਣ ਲਈ ਪਹਿਲਾਂ ਵੀ ਸਰਜਰੀ ਕਰਵਾ ਚੁੱਕੀ ਹੈ। ਹੁਣ ਉਸ ਨੇ ਗਰਭ ਦੇ ਕੈਂਸਰ ਤੋਂ ਬਚਣ ਲਈ ਵੀ ਸਰਜਰੀ ਦਾ ਐਲਾਨ ਕੀਤਾ ਹੈ। ਇਸੇ ਤਰਜ਼ 'ਤੇ ਕੇਲੀ ਨੇ ਵੀ ਕੈਂਸਰ ਤੋਂ ਬਚਣ ਲਈ ਸਰਜਰੀ ਕਰਵਾਉਣ ਦਾ ਐਲਾਨ ਕੀਤਾ ਹੈ।
ਖਬਰਾਂ ਮੁਤਾਬਕ ਚੈਟ ਸ਼ੋਅ ਦੌਰਾਨ ਕੇਲੀ ਨੇ ਦੱਸਿਆ ਕਿ ਉਸ ਦੇ ਅੰਦਰ ਕੈਂਸਰ ਦੇ ਜੀਨਜ਼ ਹਨ। ਉਸ ਨੇ ਦੱਸਿਆ ਕਿ ਉਸ ਦੀ ਸਿਹਤ ਜਾਂਚ ਕਰਵਾਉਣ ਦਾ ਫੈਸਲਾ ਉਸ ਦੀ ਮਾਂ ਨੇ ਲਿਆ ਸੀ। ਉਸ ਦੀ ਮਾਂ ਦੋ ਆਪ੍ਰੇਸ਼ਨ ਕਰਵਾਉਣ ਤੋਂ ਬਾਅਦ ਹੁਣ ਕੈਂਸਰ ਤੋਂ ਮੁਕਤ ਹੈ। ਉਸ ਨੇ ਅਭਿਨੇਰੀ ਏਂਜਲੀਨਾ ਜੋਲੀ ਦੇ ਇਸ ਦਿਸ਼ਾ 'ਚ ਕੀਤੀਆਂ ਗਈਆਂ ਕੋਸ਼ਿਸ਼ਾਂ ਦੀ ਤਾਰੀਫ ਕਰਦਿਆਂ ਕਿਹਾ ਕਿ ਉਹ ਇਸ ਲਈ ਏਂਜਲੀਨਾ ਦੀ ਤਾਰੀਫ ਕਰਦੀ ਹੈ ਕਿਉਂਕਿ ਉਹ ਇਸ ਸਬੰਧੀ ਜਾਗਰੂਕਤਾ ਲਿਆ ਰਹੀ ਹੈ। ਲੋਕ ਹੁਣ ਸਾਵਧਾਨ ਹੋ ਰਹ ਹਨ ਤੇ ਕੈਂਸਰ ਦੀ ਜਾਂਚ ਕਰਵਾ ਰਹੇ ਹਨ।
ਬਾਲੀਵੁੱਡ ਦੀਆਂ ਇਨ੍ਹਾਂ ਅਭਿਨੇਤਰੀਆਂ ਨੇ ਪਾਰਦਰਸ਼ੀ ਡਰੈੱਸ ਕਾਰਨ ਖੂਬ ਬਟੋਰੀ ਚਰਚਾ (ਦੇਖੋ ਤਸਵੀਰਾਂ)
NEXT STORY