ਨਵੀਂ ਦਿੱਲੀ- ਹਾਲ ਹੀ ਵਿਚ ਸੰਪੰਨ ਦੂਰਸੰਚਾਰ ਸਪੈਕਟਰਮ ਨਿਲਾਮੀ ਦੇ ਉੱਚੇ ਮੁੱਲ ਦੇ ਕਾਰਨ ਦੇਸ਼ ਦੀਆਂ ਦੂਰਸੰਚਾਰ ਕੰਪਨੀਆਂ 'ਤੇ ਵਿੱਤੀ ਦਬਾਅ ਵਧੇਗਾ, ਜਿਸ ਕਾਰਨ ਅਖੀਰ ਨੂੰ ਕਾਲ ਦਰਾਂ ਵਿਚ ਇਜ਼ਾਫਾ ਹੋਵੇਗਾ।
ਉਦਯੋਗ ਦੇ ਗਲੋਬਲ ਸੰਗਠਨ ਜੀ.ਐਸ.ਐਮ.ਏ. ਦੇ ਮੁੱਖ ਰੈਗੂਲੇਟਰੀ ਅਧਿਕਾਰੀ ਟਾਮ ਫਿਲਿਪਸ ਨੇ ਕਿਹਾ ਕਿ ਇਸ ਨਿਲਾਮੀ ਨਾਲ ਸਰਕਾਰ ਨੂੰ 1.10 ਲੱਖ ਕਰੋੜ ਰੁਪਏ ਦੀ ਰਾਸ਼ੀ ਮਿਲੀ। ਸੰਗਠਨ ਵੱਡੀ ਗਿਣਤੀ ਵਿਚ ਆਪ੍ਰੇਟਰਾਂ ਵਲੋਂ ਨਿਲਾਮੀ 'ਚ ਭਾਗ ਲੈਣ ਦੀ ਸ਼ਲਾਘਾ ਕਰਦਾ ਹੈ, ਜੋ ਕੌਮੀ ਆਪ੍ਰੇਟਰਾਂ ਦੇ ਦੇਸ਼ 'ਚ ਨਿਵੇਸ਼ ਕਰਨ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ।
ਦਿੱਲੀ ਸਰਾਫਾ ਬੰਦ ਰਿਹਾ
NEXT STORY