ਬੀਜ਼ਿੰਗ- ਆਸਟ੍ਰੇਲੀਆ ਅਤੇ ਰੂਸ ਨੇ ਸ਼ਨੀਵਾਰ ਨੂੰ ਚੀਨ ਵੱਲੋਂ ਵਿੱਤ ਪੋਸ਼ਿਤ ਏਸ਼ੀਅਨ ਇਨਫਰਾਸਟਰਕਚਰ ਇਨਵੈੱਸਟਮੈਂਟ ਬੈਂਕ (ਏ.ਆਈ.ਆਈ.ਬੀ.) 'ਚ ਸ਼ਾਮਲ ਹੋਣ ਦਾ ਐਲਾਨ ਕੀਤਾ। 31 ਮਾਰਚ ਦੀ ਸਮਾਂ ਮਿਆਦ ਦੀ ਸਮਾਪਤੀ ਤੋਂ ਪਹਿਲੇ ਦੋਹਾਂ ਦੇਸ਼ਾਂ ਨੇ ਇਸ 'ਚ ਸ਼ਾਮਲ ਹੋਣ ਦੇ ਲਈ ਦਸਤਖ਼ਤ ਕੀਤੇ ਹਨ। ਇਸ ਤਰ੍ਹਾਂ ਦੀਆਂ ਵੀ ਅਟਕਲਾਂ ਹਨ ਕਿ ਅਮਰੀਕਾ ਵੀ ਏ.ਆਈ.ਆਈ.ਬੀ. 'ਚ ਸ਼ਾਮਲ ਹੋ ਸਕਦਾ ਹੈ।
ਆਸਟ੍ਰੇਲੀਆ ਦੇ ਵਿੱਤ ਮੰਤਰੀ ਮੈਥਾਯਸ ਨੇ ਕਿਹਾ ਕਿ ਉਨ੍ਹਾਂ ਦੇ ਦੇਸ਼ ਨੇ ਵੀ ਆਪਣੇ ਪਿਛਲੇ ਇਤਰਾਜ਼ ਨੂੰ ਛੱਡਦੇ ਹੋਏ ਏ.ਆਈ.ਆਈ.ਬੀ. 'ਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ। ਭਾਰਤ ਸਮੇਤ ਲਗਭਗ 30 ਦੇਸ਼ ਜਿਵੇਂ ਬ੍ਰਿਟੇਨ, ਜਰਮਨੀ ਅਤੇ ਫਰਾਂਸ ਇਸ ਬੈਂਕ 'ਚ ਸ਼ਾਮਲ ਹੋ ਚੁੱਕੇ ਹਨ। ਇਹ ਬੈਂਕ ਏਸ਼ੀਆ 'ਚ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਦੇ ਲਈ ਵਧਿਆ ਹੋਇਆ ਵਿੱਤ ਪੋਸ਼ਣ ਦੇਵੇਗਾ।
7 ਗੇਮ ਚੇਂਜ਼ਰ ਟੈਕਨਾਲੋਜੀ ਜਿਨ੍ਹਾਂ ਦੀ ਹੋਈ Cricket World Cup 2015 'ਚ ਵਰਤੋਂ (ਦੇਖੋ ਤਸਵੀਰਾਂ)
NEXT STORY