ਲੈਪਟਾਪ ਖਰੀਦਣ ਦੀ ਸੋਚ ਰਹੇ ਹੋ ਤੇ ਤੁਹਾਡੀ ਨਜ਼ਰ ਐਪਲ ਦੇ ਮੈਕਬੁੱਕ ਏਅਰ 'ਤੇ ਹੈ ਤਾਂ ਤੁਸੀਂ ਵਧੀਆ ਬਚਤ ਕਰ ਸਕਦੇ ਹੋ। PayTm ਵਲੋਂ ਗਾਹਕਾਂ ਨੂੰ ਇਹ ਮੌਕਾ ਦਿੱਤਾ ਜਾ ਰਿਹਾ ਹੈ। ਇਸ ਡੀਲ ਤਹਿਤ ਤੁਸੀਂ ਘੱਟ ਤੋਂ ਘੱਟ 9000 ਰੁਪਏ ਤਕ ਦੀ ਬਚਤ ਕਰ ਸਕਦੇ ਹੋ ਪਰ ਇਹ ਡੀਲ ਤੁਹਾਨੂੰ ਸਿਰਫ ਐਪਲ ਦੇ 11.6 ਇੰਚ ਵਾਲੇ ਮੈਕਬੁੱਕ ਏਅਰ 'ਤੇ ਹੀ ਮਿਲੇਗੀ।
ਮੈਕਬੁੱਕ ਏਅਰ ਦੀ ਕੀਮਤ 58990 ਰੁਪਏ ਹੈ ਪਰ PayTm ਦੇ ਕੋਡ A9K ਦੀ ਵਰਤੋਂ ਕਰਕੇ ਤੁਸੀਂ ਇਸ ਨੂੰ 49990 ਰੁਪਏ ਦੀ ਕੀਮਤ 'ਤੇ ਖਰੀਦ ਸਕਦੇ ਹੋ। ਇਸ ਡੀਲ ਤਹਿਤ 9000 ਰੁਪਏ ਦਾ ਕੈਸ਼ਬੈਕ ਮਿਲੇਗਾ, ਜੋ 24 ਘੰਟੇ ਦੇ ਅੰਦਰ-ਅੰਦਰ ਭੇਜ ਦਿੱਤਾ ਜਾਵੇਗਾ।
Macbook Air Highlight Features
11.6 ਇੰਚ ਵਾਲੇ ਮੈਕਬੁੱਕ ਏਅਰ 'ਚ ਇੰਟੇਲ ਦਾ ਕੋਰ i5 ਪ੍ਰੋਸੈਸਰ, 4 ਜੀ.ਬੀ. ਦੀ ਰੈਮ ਦੇ ਨਾਲ ਦਿੱਤਾ ਗਿਆ ਹੈ। ਐਪਲ ਦੇ ਇਸ ਲੈਪਟਾਪ 'ਚ 128 ਜੀ.ਬੀ. ਦੀ SSD ਸਟੋਰੇਜ ਦਿੱਤੀ ਗਈ ਹੈ ਤੇ ਇਹ OS X Mavericks 'ਤੇ ਚੱਲਦਾ ਹੈ।
ਵਟਸਐਪ ਮੈਸੇਜਿਜ਼ ਦਾ ਬੈਕਅਪ ਲੈਣਾ ਹੁਣ ਹੋਰ ਵੀ ਆਸਾਨ
NEXT STORY