ਨਵੀਂ ਦਿੱਲੀ- ਸਮਾਰਟਫੋਨ ਬਦਲਣ 'ਤੇ ਵਟਸਐਪ ਮੈਸੇਜਿਜ਼ ਦਾ ਬੈਕਅਪ ਲੈਣ 'ਚ ਕਿੰਨੀ ਮੁਸ਼ਕਲ ਹੁੰਦੀ ਹੈ ਇਹ ਤਾਂ ਤੁਸੀਂ ਜਾਣਦੇ ਹੀ ਹੋ, ਪਰ ਇਸ ਝੰਝਟ ਤੋਂ ਛੁਟਕਾਰਾ ਮਿਲਣ ਵਾਲਾ ਹੈ। ਵਟਸਐਪ ਮੈਸੇਜਿਜ਼ ਦਾ ਬੈਕਅਪ ਨਵੇਂ ਫੋਨ 'ਤੇ ਲੈਣ ਦੇ ਲਈ ਫਿਲਹਾਲ ਵਟਸਐਪ ਨੂੰ ਰੀਸਟੋਰ ਕਰਨਾ ਪੈਂਦਾ ਹੈ, ਪਰ ਹੁਣ ਅਜਿਹਾ ਨਹੀਂ ਕਰਨਾ ਪਵੇਗਾ।
ਗੂਗਲ ਡ੍ਰਾਈਵ 'ਤੇ ਸਟੋਰ ਹੋਵੇਗੀ ਚੈਟ ਹਿਸਟ੍ਰੀ
ਵਟਸਐਪ ਬਹੁਤ ਛੇਤੀ ਹੀ ਗਾਹਕਾਂ ਦੀ ਇਸ ਸਮੱਸਿਆ ਦਾ ਹੱਲ ਲੈ ਕੇ ਆ ਰਿਹਾ ਹੈ। ਕੰਪਨੀ ਅਜਿਹਾ ਤਰੀਕਾ ਲੱਭ ਰਹੀ ਹੈ ਜਿਸ ਨਾਲ ਯੂਜ਼ਰਸ ਦੀ ਵਟਸਐਪ ਚੈਟ ਹਿਸਟ੍ਰੀ ਨੂੰ ਗੂਗਲ ਡ੍ਰਾਈਵ ਸਟੋਰ ਕਰ ਸਕੇ ਅਤੇ ਯੂਜ਼ਰਸ ਉਸ ਦਾ ਬੈਕਅਪ ਆਪਣੇ ਨਵੇਂ ਸਮਾਰਟਫੋਨ 'ਚ ਰਿਸਟੋਰ ਕਰ ਸਕੇ।
ਵਟਸਐਪ 'ਚ ਜੁੜੇਗਾ ਨਵਾਂ ਆਪਸ਼ਨ
ਵਟਸਐਪ ਮੈਸੇਜਿਜ਼ ਦੀ ਹਿਸਟ੍ਰੀ ਦਾ ਗੂਗਲ ਡ੍ਰਾਈਵ ਤੋਂ ਬੈਕਅਪ ਲੈਣ ਵਾਲਾ ਫੀਚਰ ਐਪ 'ਚ ਹੀ ਦਿੱਤਾ ਜਾਵੇਗਾ। ਇਸ ਫੀਚਰ ਤੋਂ ਗੂਗਲ ਡ੍ਰਾਈਵ ਤੋਂ ਹਿਸਟ੍ਰੀ ਰੀਸਟੋਰ ਕਰਨ, ਵਾਇ-ਫਾਇ ਅਤੇ ਸੈਲਿਊਲਰ ਨੈੱਟਵਰਕਸ 'ਤੇ ਬੈਕਅਪ ਕ੍ਰਿਏਟ ਕਰਨ ਦਾ ਆਪਸ਼ਨ ਵੀ ਮਿਲੇਗਾ। ਹਾਲਾਂਕਿ ਵਟਸਐਪ 'ਤੇ ਸ਼ੇਅਰ ਕੀਤੇ ਜਾਣ ਵਾਲੇ ਵੀਡੀਓਜ਼ ਦਾ ਬੈਕਅਪ ਨਹੀਂ ਲਿਆ ਜਾ ਸਕੇਗਾ।
ਫਿਲਹਾਲ ਰੀਸਟੋਰ ਦਾ ਆਪਸ਼ਨ
ਵਟਸਐਪ ਨੇ ਫਿਲਹਾਲ ਐਂਡ੍ਰਾਇਡ ਯੂਜ਼ਰਸ ਨੂੰ ਮੈਸੇਜਿਜ਼ ਦਾ ਬੈਕਅਪ ਲੈਣ ਅਤੇ ਰੀ-ਸਟੋਰ ਕਰਨ ਦਾ ਆਪਸ਼ਨ ਦਿੱਤਾ ਹੋਇਆ ਹੈ ਜਿਸ ਦੇ ਤਹਿਤ ਇਨ੍ਹਾਂ ਦਾ ਬੈਕਅਪ ਪੁਰਾਣੇ ਸਮਾਰਟਫੋਨ ਤੋਂ ਨਵੇਂ ਸਮਾਰਟਫੋਨ ਤੋਂ ਮੈਨੁਅਲੀ ਰੀਸਟੋਰ ਕਰਨਾ ਪੈਂਦਾ ਹੈ। ਹਾਲਾਂਕਿ ਆਈ.ਓ.ਐੱਸ. ਸਮਾਰਟਫੋਨ ਯੂਜ਼ਰਸ ਆਈਕਵਾਲਡ ਤੋਂ ਵਟਸਐਪ ਚੈਟ ਹਿਸਟ੍ਰੀ ਦਾ ਬੈਕਅਪ ਨਵੇਂ ਫੋਨ 'ਤੇ ਲੈ ਸਕਦੇ ਹੋ।
ਰਿਜ਼ਰਵ ਬੈਂਕ ਛੇਤੀ ਹੀ ਧੋਧਾਧੜੀ ਦੇ ਮਾਮਲਿਆਂ ਨੂੰ ਦਰਜ ਕਰਨ ਦੇ ਲਈ ਰਜਿਸਟਰਾਰ ਦਫਤਰ ਬਣਾਵੇਗਾ
NEXT STORY