ਪਟਨਾ- ਗਲੋਬਲ ਪੱਧਰ 'ਤੇ ਸਭ ਤੋਂ ਤੇਜ਼ੀ ਨਾਲ ਉਭਰ ਰਹੇ ਟੈਲੀਕਾਮ ਬਾਜ਼ਾਰਾਂ ਵਿਚੋਂ ਇਕ ਭਾਰਤ ਵਿਚ ਕਰੋੜਾਂ ਇੰਟਰਨੈੱਟ ਵਰਤੋਂ ਕਰਨ ਵਾਲੇ (ਯੂਜ਼ਰਸ) ਨੂੰ ਆਉਣ ਵਾਲੇ ਦਿਨਾਂ ਵਿਚ ਵੱਡੀ ਸੌਗਾਤ ਮਿਲਣਾ ਤੈਅ ਹੈ ਕਿਉਂਕਿ ਹਾਲ ਹੀ ਵਿਚ ਸੰਪੰਨ ਚੌਥੀ ਪੀੜ੍ਹੀ ਭਾਵ 4ਜੀ ਲਈ ਸਪੈਕਟਰਮ ਨਿਲਾਮੀ ਦੌਰਾਨ ਦੇਸ਼ 'ਚ ਮੌਜੂਦ ਸਾਰੀਆਂ ਟੈਲੀਕਾਮ ਕੰਪਨੀਆਂ ਨੇ ਉਪਲੱਬਧ ਸਾਰੇ ਬੈਂਡ 'ਚ ਵੱਧ ਤੋਂ ਵੱਧ ਸਪੈਕਟਰਮ ਹਥਿਆ ਕੇ ਅਗਲੀ ਰਣਨੀਤੀ ਤਿਆਰ ਕਰ ਲਈ ਹੈ।
ਇਸ ਨਾਲ ਇਹ ਸਪੱਸ਼ਟ ਹੋ ਗਿਆ ਹੈ ਕਿ ਇਨ੍ਹਾਂ ਕੰਪਨੀਆਂ ਵਿਚ ਡਾਟਾ ਸਬੰਧੀ ਪ੍ਰਾਈਸ ਵਾਰ ਛਿੜਨਾ ਤੈਅ ਹੈ। ਟੈਲੀਕਾਮ ਕੰਪਨੀਆਂ ਵਿਚਾਲੇ ਪ੍ਰਾਈਸ ਵਾਰ ਕੋਈ ਨਵੀਂ ਗੱਲ ਨਹੀਂ ਹੈ। ਪਿਛਲੇ 2 ਦਹਾਕਿਆਂ ਦੌਰਾਨ ਟੈਲੀਕਾਮ ਕੰਪਨੀਆਂ ਵਿਚਾਲੇ ਕਈ ਮੌਕਿਆਂ 'ਤੇ ਇਹ ਕੀਮਤ ਯੁੱਧ ਦੇਖਿਆ ਗਿਆ। ਕੰਪਨੀਆਂ 'ਚ ਗਲਵੱਢ ਮੁਕਾਬਲੇਬਾਜ਼ੀ ਦਾ ਨਤੀਜਾ ਹੈ ਕਿ ਦੇਸ਼ 'ਚ ਟੈਲੀਕਾਮ ਦੌਰਾਨ ਪੂਰੇ ਸੰਸਾਰ ਦੇ ਮੁਕਾਬਲੇ ਸਭ ਤੋਂ ਘੱਟ ਹਨ। ਲੋਕਲ, ਐਸ.ਟੀ.ਡੀ. ਅਤੇ ਫਿਰ 2ਜੀ ਅਤੇ 3ਜੀ ਡਾਟਾ ਸਬੰਧੀ ਕੰਪਨੀਆਂ ਦੀ ਪ੍ਰਾਈਸਵਾਰ ਦਾ ਫਾਇਦਾ ਹਮੇਸ਼ਾ ਗਾਹਕਾਂ ਨੂੰ ਮਿਲਿਆ। 4ਜੀ ਲਈ ਸਪੈਕਟਰਮ ਦੀ ਨਿਲਾਮੀ ਦੌਰਾਨ ਕੰਪਨੀਆਂ ਨੇ ਜਿਸ ਤਰ੍ਹਾਂ ਦੀ ਹਮਲਾਵਰ ਬੋਲੀ ਲਾਈ ਹੈ ਉਸ ਤੋਂ ਇਹ ਗੱਲ ਤੈਅ ਹੈ ਕਿ ਭਵਿੱਖ ਵਿਚ ਟੈਲੀਕਾਮ ਕੰਪਨੀਆਂ ਦਾ ਪੂਰਾ ਧਿਆਨ ਕਾਲ ਦੀ ਥਾਂ ਡਾਟਾ ਸੇਵਾਵਾਂ ਵੱਲ ਹੋਵੇਗਾ। ਪਿਛਲੇ ਕੁਝ ਸਾਲਾਂ ਤੋਂ ਸਮਾਰਟ ਫੋਨ, ਨੋਟ ਬੁੱਕ, ਲੈਪਟਾਪ ਦੇ ਵੱਧਦੇ ਰੁਝਾਨ ਨਾਲ 2ਜੀ, 3ਜੀ ਪਲਾਨ ਸਸਤਾ ਹੁੰਦਾ ਜਾ ਰਿਹਾ ਹੈ।
ਬੀਤੇ ਇਕ ਸਾਲ 'ਚ ਹੀ ਅੰਕੜਿਆਂ 'ਤੇ ਗੌਰ ਕਰੀਏ ਤਾਂ ਟੈਲੀਕਾਮ ਕੰਪਨੀਆਂ ਨੇ ਆਪਣੇ 2ਜੀ ਤੇ 3ਜੀ ਪਲਾਨ ਵਿਚ ਕਈ ਵਾਰ ਤਬਦੀਲੀਆਂ ਕੀਤੀਆਂ ਹਨ। ਦੂਰਸੰਚਾਰ ਬਾਜ਼ਾਰ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਇੰਟਰਨੈੱਟ ਦੀ ਵੱਧਦੀ ਹਰਮਨਪਿਆਰਤਾ ਅਤੇ ਸਸਤੀਆਂ ਦਰਾਂ 'ਤੇ ਇੰਟਰਨੈੱਟ ਮੁਹੱਈਆ ਹੋਣ ਨਾਲ ਗਾਹਕਾਂ ਦੀ ਗਿਣਤੀ ਵਿਚ ਜ਼ਬਰਦਸਤ ਵਾਧਾ ਹੋ ਸਕਦਾ ਹੈ। ਦੂਜੇ ਪਾਸੇ ਕੰਪਨੀਆਂ ਦਾ ਕਹਿਣਾ ਹੈ ਕਿ ਕੀਮਤਾਂ 'ਚ ਕਮੀ ਆਉਣਾ ਇਕ ਸੁਭਾਵਿਕ ਗੱਲ ਹੈ।
ਮਲਟੀ ਫੀਚਰਸ ਵਾਲੇ ਇਹ 5 ਸ਼ਾਨਦਾਰ ਸਮਾਰਟਫੋਨ ਜੋ ਹਨ ਤੁਹਾਡੇ ਬਜਟ 'ਚ (ਦੇਖੋ ਤਸਵੀਰਾਂ)
NEXT STORY