ਨਵੀਂ ਦਿੱਲੀ- ਗਰਮੀਆਂ ਨਜ਼ਦੀਕ ਹਨ ਅਤੇ ਇਸਦੇ ਨਾਲ ਹੀ ਏਅਰ ਕੰਡੀਸ਼ਨਰ (ਏ.ਸੀ.) ਕੰਪਨੀਆਂ ਊਰਜਾ ਨਿਪੁੰਨ ਤਕਨੀਕ ਵਾਲੇ ਉਤਪਾਦਨ ਪੇਸ਼ ਕਰਨ ਦੀ ਤਿਆਰੀ 'ਚ ਹਨ। ਏ.ਸੀ. ਕੰਪਨੀਆਂ ਨੂੰ ਉਮੀਦ ਹੈ ਕਿ ਇਨ੍ਹਾਂ ਗਰਮੀਆਂ 'ਚ ਉਨ੍ਹਾਂ ਦੇ ਵਾਧੇ 'ਚ ਛੋਟੇ ਅਤੇ ਵਿਚਕਾਰਲੇ ਵਰਗ ਦੇ ਸ਼ਹਿਰਾਂ ਦੀ ਅਹਿਮ ਭੂਮਿਕਾ ਹੋਵੇਗੀ।
ਹਾਲਾਂਕਿ, ਉੱਤਰ ਭਾਰਤ ਵਿਚ ਬੇਮੌਸਮੀ ਬਰਸਾਤ ਕਾਰਨ ਗਰਮੀ ਹਾਲੇ ਪੂਰੀ ਤਰ੍ਹਾਂ ਨਹੀਂ ਪਈ ਹੈ ਪਰ ਐਲ.ਜੀ., ਵੋਲਟਾਸ, ਕੈਰੀਅਰ ਮੀਡੀਆ, ਦਾਈਕਿਨ, ਬਲਿਊ ਸਟਾਰ ਅਤੇ ਪੈਨਾਸੋਨਿਕ ਵਰਗੀਆਂ ਕੰਪਨੀਆਂ ਨੂੰ ਇਨ੍ਹਾਂ ਗਰਮੀਆਂ 'ਚ ਆਪਣੀ ਵਿਕਰੀ ਦੇ ਦਹਾਈ ਅੰਕ 'ਚ ਵਾਧੇ ਦੀ ਉਮੀਦ ਹੈ। ਹਾਲਾਂਕਿ ਸ਼ੱਕ ਹੈ ਕਿ ਉਤਪਾਦ ਟੈਕਸ ਲਾਭ ਨੂੰ ਵਾਪਸ ਲਏ ਜਾਣ ਨਾਲ ਹੋਣ ਵਾਲੇ ਕੀਮਤ ਵਾਧੇ ਅਤੇ ਊਰਜਾ ਨਿਪੁੰਨਤਾ ਬਿਊਰੋ (ਬੀ.ਈ.ਈ.) ਦੇ ਉੱਚੇ ਸਰਟੀਫਿਕੇਸ਼ਨ ਨਿਯਮਾਂ ਕਾਰਨ ਮੰਗ ਪ੍ਰਭਾਵਿਤ ਹੋ ਸਕਦੀ ਹੈ।
ਟੈਲੀਕਾਮ 4ਜੀ ਡਾਟਾ 'ਤੇ ਛਿੜੇਗੀ ਪ੍ਰਾਈਸ ਵਾਰ, ਇੰਟਰਨੈੱਟ ਯੂਜ਼ਰਸ ਨੂੰ ਸੌਗਾਤ ਮਿਲਣਾ ਤੈਅ
NEXT STORY