ਬੂੰਦੀ (ਰਾਜਸਥਾਨ)- ਵਿੱਤ ਮੰਤਰੀ ਅਰੁਣ ਜੇਟਲੀ ਨੇ ਐਤਵਾਰ ਨੂੰ ਕਿਹਾ ਕਿ ਬੇਮੌਸਮੀ ਵਰਖਾ ਅਤੇ ਹਨੇਰੀ ਦੇ ਚਲਦੇ ਪ੍ਰਭਾਵਿਤ ਹੋਏ ਕਿਸਾਨਾਂ ਦੇ ਲਈ ਮੁਆਵਜ਼ੇ ਦੀ ਹੱਦ ਵਧਾਉਣ ਦੇ ਲਈ ਕੇਂਦਰ ਸੂਬਾ ਸਰਕਾਰਾਂ ਦੇ ਨਾਲ ਮਿਲ ਕੇ ਕੰਮ ਕਰੇਗਾ।
ਬੂੰਦੀ ਜ਼ਿਲਾ ਹੈੱਡਕੁਆਰਟਰ ਤੋਂ ਲਗਭਗ 65 ਕਿਲੋਮੀਟਰ ਦੂਰ ਤਿਮੇਲੀ ਪਿੰਡ ਦੇ ਕਿਸਾਨਾਂ ਦੇ ਨਾਲ ਗੱਲਬਾਤ 'ਚ ਜੇਤਲੀ ਨੇ ਕਿਹਾ ਕਿ ਪ੍ਰਧਾਨਮੰਤਰੀ ਕਿਸਾਨਾਂ ਨੂੰ ਹੋਏ ਨੁਕਸਾਨ ਨੂੰ ਲੈ ਕੇ ਬਹੁਤ ਫਿਕਰਮੰਦ ਹਨ। ਸਰਕਾਰ ਉਨ੍ਹਾਂ ਕਿਸਾਨਾਂ ਦੀ ਮਦਦ ਦੇ ਲਈ ਮੁਆਵਜ਼ੇ ਦੀ ਹੱਦ ਵਧਾਵੇਗੀ ਜਿਨ੍ਹਾਂ ਦੀਆਂ ਫਸਲਾਂ ਵਰਖਾ ਅਤੇ ਹਨੇਰੀ ਨਾਲ ਖਰਾਬ ਹੋ ਗਈਆਂ ਹਨ। ਤਿਮੇਲੀ ਹਨੇਰੀ ਅਤੇ ਵਰਖਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਪਿੰਡਾਂ 'ਚੋਂ ਇਕ ਹੈ।
ਏ.ਸੀ. ਕੰਪਨੀਆਂ ਦੀ ਨਜ਼ਰ ਛੋਟੇ ਸ਼ਹਿਰਾਂ 'ਤੇ
NEXT STORY