ਕਾਬੁਲ- ਅਫਗਾਨੀਸਤਾਨ ਦੇ ਹੇਲਮੰਦ ਪ੍ਰਾਂਤ 'ਚ ਅੱਤਵਾਦੀਆਂ ਵਲੋਂ ਲਗਾਏ ਗਏ ਬਾਰੂਦੀ ਸੁਰੰਗ 'ਚ ਧਮਾਕਾ ਹੋਣ ਨਾਲ ਵੀਰਵਾਰ ਨੂੰ ਇਕ ਪੁਲਸ ਮੁੱਖੀ ਦੀ ਮੌਤ ਹੋ ਗਈ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ।
ਪੁਲਸ ਮੁਖੀ ਨਬੀ ਜਾਨ ਮੁੱਲਾਖਿਲ ਦੇ ਹਵਾਲੇ ਨਾਲ ਕਿਹਾ ਹੈ ਕਿ ਤਾਲੀਬਾਨ ਅੱਤਵਾਦੀਆਂ ਨੇ ਵੀਰਵਾਰ ਤੜਕੇ ਗੇਰੇਸ਼ਕ ਜ਼ਿਲ੍ਹੇ ਦੇ ਮੀਰਮੰਦਾਬ ਇਲਾਕੇ 'ਚ ਇਕ ਪੁਲਸ ਨਾਕੇ 'ਤੇ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਜ਼ਿਲ੍ਹਾ ਪੁਲਸ ਮੁਖ ਦੀ ਮਦਦ ਲਈ ਚੌਕੀ ਵੱਲ ਭੱਜੇ ਪਰ ਰਸਤੇ 'ਚ ਲੱਗੀ ਬਾਰੂਦੀ ਸੁਰੰਗ 'ਤੇ ਉਨ੍ਹਾਂ ਦੀ ਗੱਡੀ ਚੜ੍ਹਣ ਨਾਲ ਉਸ 'ਚ ਧਮਾਕਾ ਹੋ ਗਿਆ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ।
ਅਧਿਕਾਰੀਆਂ ਮੁਤਾਬਕ ਅਫਗਾਨ ਸੁਰੱਖਿਆ ਫੋਰਸਾਂ ਨੇ ਲਗਭਗ ਦੋ ਮਹੀਨੇ ਪਹਿਲਾਂ ਗੇਰੇਸ਼ਕ ਜ਼ਿਲ੍ਹਾ ਸਮੇਤ ਹੇਲਮੰਦ ਪ੍ਰਾਂਤ 'ਚ ਤਾਲੀਬਾਨ ਅੱਤਵਾਦੀਆਂ ਦੇ ਖਿਲਾਫ ਇਕ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ, ਜਿਸ 'ਚ ਹੁਣ ਤੱਕ ਸੈਂਕੜਾਂ ਅੱਤਵਾਦੀ ਮਾਰੇ ਗਏ ਹਨ।
ਕਿਸਮਤ ਦਾ ਧਨੀ ਡਰਾਈਵਰ! ਦੋ ਵਾਰ ਲੱਗੀ ਕਰੋੜਾਂ ਦੀ ਲਾਟਰੀ (ਦੇਖੋ ਤਸਵੀਰਾਂ)
NEXT STORY