ਮਹਾਭਾਰਤ ਦਾ ਯੁੱਧ ਚੱਲ ਰਿਹਾ ਸੀ। ਇਕ ਪਾਸੇ ਅਰਜੁਨ ਸਨ ਜਿਨ੍ਹਾਂ ਦੇ ਸਾਰਥੀ ਸ਼੍ਰੀ ਕ੍ਰਿਸ਼ਨ ਸਨ ਤਾਂ ਦੂਜੇ ਪਾਸੇ ਕਰਣ ਸਨ ਅਤੇ ਉਨ੍ਹਾਂ ਦਾ ਸਾਰਥੀ 'ਸ਼ਲਯ' ਸੀ। ਭਗਵਾਨ ਸ਼੍ਰੀ ਕ੍ਰਿਸ਼ਨ ਨੇ ਕਰਣ ਦੇ ਸਾਰਥੀ ਨੂੰ ਕਿਹਾ,''ਤੂੰ ਸਾਡੇ ਵਿਰੁੱਧ ਜ਼ਰੂਰ ਲੜੀਂ ਪਰ ਮੇਰੀ ਇਕ ਗੱਲ ਜ਼ਰੂਰ ਮੰਨੀਂ। ਜਦੋਂ ਕਰਣ ਵਾਰ ਕਰੇ ਤਾਂ ਕਹੀਂ ਕਿ ਇਹ ਵੀ ਕੋਈ ਵਾਰ ਹੁੰਦਾ ਹੈ, ਤੈਨੂੰ ਵਾਰ ਕਰਨਾ ਨਹੀਂ ਆਉਂਦਾ। ਬਸ ਤੂੰ ਇਹ ਵਾਕ ਦੁਹਰਾਉਂਦਾ ਰਹੀਂ।''
ਸਾਰਥੀ ਸ਼ਲਯ ਨੇ ਕ੍ਰਿਸ਼ਨ ਦੀ ਗੱਲ ਮੰਨ ਲਈ। ਯੁੱਧ ਸ਼ੁਰੂ ਹੋਇਆ। ਕਰਣ ਦੇ ਹਰੇਕ ਵਾਰ 'ਤੇ ਸ਼ਲਯ ਕਹਿੰਦਾ, ''ਇਹ ਵੀ ਕੋਈ ਵਾਰ ਹੈ? ਤੁਹਾਨੂੰ ਵਾਰ ਕਰਨਾ ਨਹੀਂ ਆਉਂਦਾ।''
ਉੱਧਰ ਅਰਜੁਨ ਦੇ ਹਰੇਕ ਵਾਰ 'ਤੇ ਕ੍ਰਿਸ਼ਨ ਕਹਿੰਦੇ,''ਵਾਹ! ਕੀ ਵਾਰ ਹੈ। ਕੀ ਨਿਸ਼ਾਨਾ ਲਗਾਇਆ ਹੈ।''
ਹਰ ਵਾਰ ਸ਼ਲਯ ਵਲੋਂ ਕਹਿਣ 'ਤੇ ਕਰਣ ਨਿਰਾਸ਼ ਹੋ ਗਿਆ। ਅਰਜੁਨ ਦੀ ਸ਼ਕਤੀ ਵਧਦੀ ਗਈ ਅਤੇ ਪਾਂਡਵ ਪਹਿਲਾਂ ਨਾਲੋਂ ਜ਼ਿਆਦਾ ਤਾਕਤਵਰ ਬਣ ਗਏ। ਇਸੇ ਲਈ ਉਤਸ਼ਾਹ ਮਨ ਲਈ ਅੰਮ੍ਰਿਤ ਹੈ, ਜਦੋਂਕਿ ਨਿਰਾਸ਼ ਮਨ ਹਾਰ ਦੀ ਪਹਿਲੀ ਪੌੜੀ ਹੈ।
ਯਿਸੂ ਨੇ ਵੈਰੀਆਂ ਦੇ ਹਿੱਤ 'ਚ ਵੀ ਪ੍ਰਾਰਥਨਾ ਕੀਤੀ
NEXT STORY