ਮੁੰਬਈ- ਪਾਲੀਵੁੱਡ ਦੇ ਮਸ਼ਹੂਰ ਗਾਇਕ ਗਿੱਪੀ ਗਰੇਵਾਲ ਹੁਣ ਰਾਕ ਸਟਾਰ ਮਨਚਲਾ ਬਣ ਗਏ ਹਨ। ਉਨ੍ਹਾਂ ਨੇ ਆਪਣਾ ਇਹ ਮਨਚਲਾ ਚੋਲਾ ਆਉਣ ਵਾਲੀ ਫਿਲਮ 'ਧਰਮ ਸੰਕਟ' ਲਈ ਪਾਇਆ ਹੈ। ਗਿੱਪੀ ਗਰੇਵਾਲ ਦੇ ਇਸ ਮਨਚਲੇ ਰਾਕ ਸਟਾਰ ਦਾ ਕਿਰਦਾਰ ਫਿਲਮ 'ਚ ਮੁੱਖ ਹੈ। ਫਿਲਮ 'ਚ ਅਭਿਨੇਤਾ ਪਰੇਸ਼ ਰਾਵਲ ਧਰਮਪਾਲ ਦੇ ਕਿਰਦਾਰ 'ਚ ਹਨ। ਇਹ ਧਰਮ ਪਾਲ ਹਿੰਦੂ ਪਰਿਵਾਰ 'ਚ ਪਲਿਆ ਹੈ। ਉਹ ਉਸ ਸਮੇਂ ਧਰਮ ਸੰਕਟ 'ਚ ਫੱਸ ਜਾਂਦੇ ਹਨ ਜਦੋਂ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਉਹ ਮੁਸਲਿਮ ਮਾਤਾ-ਪਿਤਾ ਦੀ ਸੰਤਾਨ ਹਨ।
ਧਰਮਪਾਲ ਸਿੱਖ ਪੌਪ ਸਟਾਰ ਮੰਜੀਤ ਮਨਚਲਾ ਦੇ ਪ੍ਰਸ਼ੰਸਕ ਹਨ। ਇਸ 'ਧਰਮ ਧੰਕਟ' 'ਚ ਧਰਮਪਾਲ ਨੂੰ ਰਾਹ ਦਿਖਾਉਂਦਾ ਹੈ, ਮਨਚਲਾ ਇਕ ਗੀਤ ਹੈ। ਫਿਲਮ 'ਚ ਗਿੱਪੀ ਗਰੇਵਾਲ ਨੇ ਅਹਿਮ ਕਿਰਦਾਰ ਨਾਲ ਦੋ ਡਾਂਸ ਨੰਬਰ 'ਡੂ ਯੂ ਨੋ' ਅਤੇ ਤੂ ਟੱਕੇ' ਵੀ ਗਾਇਆ ਹੈ ਅਤੇ ਇਨ੍ਹਾਂ ਗੀਤਾਂ 'ਤੇ ਸੋਫੀ ਚੌਧਰੀ ਅਤੇ ਹੈਜ਼ਲ ਕੀਚ ਨੇ ਪਰਫਾਰਮ ਵੀ ਕੀਤਾ ਹੈ। ਧਾਰਮਿਕ ਭਾਵਨਾਵਾਂ ਦੇ ਲਿਹਾਜ ਨਾਲ ਸੈਂਸਿਟਿਵ ਫਿਲਮ 'ਧਰਮ ਸੰਕਟ' 'ਚ ਇਹ ਗੀਤ ਕਿੰਨੇ ਪ੍ਰਭਾਵੀ ਸਾਬਤ ਹੁੰਦੇ ਹਨ। ਪਰੇਸ਼ ਰਾਵਲ, ਓਮਪੁਰੀ ਅਤੇ ਨਸੀਰੂਦੀਨ ਸ਼ਾਹ ਦੀਆਂ ਮੁੱਖ ਭੂਮਿਕਾਵਾਂ ਵਾਲੀ ਫਿਲਮ 'ਧਰਮ ਸੰਕਟ' ਅਗਲੇ ਸ਼ੁੱਕਰਵਾਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਭੂਮਿਕਾਵਾਂ ਵਾਲੀ ਫਿਲਮ 'ਧਰਮ ਸੰਕਟ' ਅਗਲੇ ਸ਼ੁੱਕਰਵਾਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।
'ਬਾਂਬੇ ਵੈੱਲਵੇਟ 'ਚ ਮੇਰਾ ਕਿਰਦਾਰ ਮੋਗੈਂਬੋ ਵਰਗਾ ਨਹੀਂ: ਕਰਨ ਜੌਹਰ (ਦੇਖੋ ਤਸਵੀਰਾਂ)
NEXT STORY