ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਫਿਲਮਕਾਰ ਕਰਨ ਜੌਹਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਆਉਣ ਵਾਲੀ ਫਿਲਮ 'ਬਾਂਬੇ ਵੈੱਲਵੇਟ' 'ਚ ਉਨ੍ਹਾਂ ਦਾ ਕਿਰਦਾਰ ਮੋਗੈਂਬੋ ਵਰਗਾ ਨਹੀਂ ਹੈ। ਕਰਨ ਨੇ ਅਨੁਰਾਗ ਕਸ਼ਯਪ ਦੇ ਨਿਰਦੇਸ਼ਨ 'ਚ ਬਣ ਰਹੀ ਫਿਲਮ 'ਬਾਂਬੇ ਵੈੱਲਵੇਟ' 'ਚ ਖਲਨਾਇਕ ਦੀ ਭੂਮਿਕਾ ਅਦਾ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਰੋਲ ਕੁਝ ਅਜਿਹਾ ਹੈ ਪਰ ਪੂਰੀ ਤਰ੍ਹਾਂ ਇਸ ਨੂੰ ਵਿਲੇਨੀਅਸ ਰੋਲ ਨਹੀਂ ਕਿਹਾ ਜਾ ਸਕਦਾ। ਕਰਨ ਨੇ ਕਿਹਾ, ''ਐਕਟਰ ਦੇ ਤੌਰ 'ਤੇ ਮੈਂ ਅਨੁਰਾਗ ਦੇ ਨਜ਼ਰੀਏ ਨੂੰ ਫੋਲੋ ਕੀਤਾ। ਜਦੋਂ ਮੈਂ ਵੀ ਨਿਰਦੇਸ਼ਨ ਕਰਦਾ ਹਾਂ ਤਾਂ ਅਭਿਨੇਤਾ ਤੋਂ ਉਹ ਹੀ ਚਾਹੁੰਦਾ ਹਾਂ ਜਿਵੇਂ ਮੈਂ ਉਮੀਦ ਕਰਦਾ ਹਾਂ। ਫਿਲਮ 'ਚ ਮੇਰਾ ਮੋਗੈਂਬੋ ਵਰਗਾ ਰੋਲ ਨਹੀਂ ਹੈ ਪਰ ਇਹ ਇਕ ਗ੍ਰੇ ਕਰੈਕਟਰ ਹੈ ਜੋ ਟਾਈਮ ਟੂ ਟਾਈਮ ਬਲੈਕ ਜੋਨ 'ਚ ਆਉਂਦਾ ਹੈ। ਉਸ ਰੋਲ ਦਾ ਅਸਲੀ ਅਨੁਭਵ ਵੀ ਉਦੋਂ ਹੀ ਹੁੰਦਾ ਹੈ।'' ਜ਼ਿਕਰਯੋਗ ਹੈ ਕਿ ਬਾਂਬੇ ਵੈੱਲਵੇਟ 60 ਦੇ ਦਹਾਕੇ ਦੀ ਮੁੰਬਈ ਪਿੱਠਭੂਮੀ 'ਤੇ ਆਧਾਰਿਤ ਫਿਲਮ ਹੈ। ਫਿਲਮ 'ਚ ਰਣਬੀਰ ਕਪੂਰ ਅਤੇ ਅਨੁਸ਼ਕਾ ਸ਼ਰਮਾ ਦੀਆਂ ਮੁੱਖ ਭੂਮਿਕਾਵਾਂ ਹਨ।
ਆਪਣੀ ਪਹਿਲੀ ਫਿਲਮ ਬਾਰੇ ਪੂਨਮ ਨੇ ਕੀਤਾ ਨਵਾਂ ਖੁਲਾਸਾ (ਦੇਖੋ ਤਸਵੀਰਾਂ)
NEXT STORY