ਨਵੀਂ ਦਿੱਲੀ- ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਨੂੰ ਲਾਈਫਸਟਾਈਲ ਇੰਟਰਨੈੱਸ਼ਨਲ ਪ੍ਰਾਈਵੇਟ ਲਿਮਟਿਡ ਨੇ ਲਾਈਫਸਟਾਈਲ ਔਰਤਾਂ ਦੇ ਕੱਪੜਿਆਂ ਦੇ ਬਰਾਂਡ 'ਕੋਡ' ਦੀ ਅੰਬੈਸਡਰ ਚੁਣਿਆ ਹੈ। ਉਨ੍ਹਾਂ ਕਿਹਾ ਕਿ ਇਹ ਬਰਾਂਡ ਉਸ ਦੀ ਫੈਸ਼ਨੇਬਲ ਸ਼ੈਲੀ ਨੂੰ ਦਿਖਾਉਂਦਾ ਹੈ। ਹਾਲ ਹੀ 'ਚ ਫਿਲਮ 'ਐੱਨ. ਐੱਚ. 10' 'ਚ ਨਜ਼ਰ ਆਈ ਅਨੁਸ਼ਕਾ ਨੇ ਕਿਹਾ, ''ਲਾਈਫ ਸਟਾਈਲ ਦੀ ਕੰਪਨੀ 'ਕੋਡ' ਸ਼ਹਿਰੀ ਔਰਤਾਂ ਦੇ ਫੈਸ਼ਨ ਅਤੇ ਇੱਛਾਵਾਂ ਨੂੰ ਚੰਗੀ ਤਰ੍ਹਾਂ ਸਮਝਦੀ ਹੈ। ਸਟਾਈਲ ਦੇ ਬਾਰੇ ਮੇਰਾ ਖੁਦ ਦਾ ਮੰਨਣਾ ਹੈ ਕਿ ਕੱਪੜੇ ਆਰਾਮਦਾਇਕ ਅਤੇ ਫੈਸ਼ਨਨੇਬਲ ਹੋਣ ਅਤੇ ਇਹ ਹੀ ਸੋਚ ਇਸ ਕੰਪਨੀ ਦੀ ਹੈ।'' 'ਕੋਡ' 'ਤੇ ਪ੍ਰਕਾਸ਼ ਪਾਉਂਦੇ ਹੋਏ ਅਨੁਸ਼ਕਾ ਨੇ ਲਾਈਫ ਸਟਾਈਲ ਦੇ ਸਪਰਿੰਗ ਕਲੈਕਸ਼ਨ ਲਈ ਵਿਗਿਆਪਨ ਸ਼ੂਟ ਕੀਤਾ ਹੈ ਅਤੇ ਇਸ ਮਹੀਨੇ ਦੇ ਆਖੀਰ ਤੱਕ ਜਾਰੀ ਹੋ ਸਕਦਾ ਹੈ। ਅਨੁਸ਼ਕਾ ਨੂੰ ਸਟਾਈਲਿਸ਼ ਅਵਤਾਰ 'ਚ ਦਿਖਾ ਕੇ ਕੰਪਨੀ ਦਾ ਮਕਸਦ ਆਪਣੀ ਟੈਗਲਾਈਨ ਕ੍ਰਿਏਟ ਯੋਰ ਕੋਡ ਯਾਨੀ ਆਪਣੇ ਕੋਡ ਖੁਦ ਬਣਾਏ ਰੱਖਣ 'ਤੇ ਬੱਲ ਦੇਣਾ ਹੈ। ਲਾਈਫ ਸਟਾਈਲ ਇੰਟਰਨੈੱਸ਼ਨਲ ਪ੍ਰਾਈਵੇਟ ਲਿਮਟਿਡ ਦੇ ਪ੍ਰਬੰਧ ਨਿਰਦੇਸ਼ਕ ਕਬੀਰ ਲੁੰਬਾ ਨੇ ਕਿਹਾ, ''ਅਨੁਸ਼ਕਾ ਨੇ ਆਪਣੀ ਮਜ਼ਬੂਤ ਸ਼ਖਸੀਅਤ ਅਤੇ ਬਿਲਕੁਲ ਨਿੱਜੀ ਸ਼ੈਲੀ ਨਾਲ ਕੰਪਨੀ ਦੇ ਬਰਾਂਡ ਨੂੰ ਆਤਮਸਾਤ ਕੀਤਾ ਹੈ। ਉਸ ਨੂੰ ਬਰਾਂਡ ਅੰਬੈਸਡਰ ਦੇ ਤੌਰ 'ਤੇ ਆਪਣੇ ਨਾਲ ਜੋੜ ਕੇ ਅਸੀਂ ਉਤਸ਼ਾਹਤ ਹਾਂ।''
OMG : ਜਦੋਂ ਡਰੈੱਸ ਸੰਭਾਲਣੀ ਸੰਨੀ ਲਿਓਨ ਨੂੰ ਪਈ ਔਖੀ (ਦੇਖੋ ਤਸਵੀਰਾਂ)
NEXT STORY