ਅੰਬਾਲਾ : ਰੋਹਤਕ ਦੀਆਂ ਮਰਦਾਨੀ ਭੈਣਾਂ ਤੋਂ ਬਾਅਦ ਇਥੇ ਵੀ ਇਕ ਇਹੋ ਜਿਹਾ ਨਜ਼ਾਰਾ ਉਸ ਸਮੇਂ ਦੇਖਣ ਨੂੰ ਮਿਲਿਆ, ਜਦੋਂ ਇਕ ਕੁੜੀ ਨੇ ਆਪਣੀ ਭੈਣ ਨੂੰ ਛੇੜਨ ਵਾਲੇ ਮੁੰਡੇ ਦਾ ਕੁਟਾਪਾ ਚਾੜ੍ਹਿਆ ਅਤੇ ਫਿਰ ਪੁਲਸ ਨੂੰ ਸ਼ਿਕਾਇਤ ਕੀਤੀ। ਅੰਬਾਲਾ ਦੇ ਮੁਲਾਨਾ 'ਚ ਖਾਲਸਾ ਲਬਾਣਾ ਗਰਲਜ਼ ਕਾਲਜ 'ਚ ਦੋ ਸਕੀਆਂ ਭੈਣਾਂ ਪੜ੍ਹਦੀਆਂ ਹਨ। ਦੋਵੇਂ ਭੈਣਾਂ ਬੀਤੇ ਬੁੱਧਵਾਰ ਨੂੰ ਕਾਲਜ ਆ ਰਹੀਆਂ ਸਨ, ਜਿਵੇਂ ਹੀ ਉਹ ਕਾਲਜ ਦੇ ਗੇਟ ਅੱਗੇ ਪਹੁੰਚੀਆਂ ਤਾਂ ਉਸੇ ਸਮੇਂ ਬਾਈਕ 'ਤੇ ਦੋ ਨੌਜਵਾਨ ਆਏ। ਇਨ੍ਹਾਂ 'ਚੋਂ ਇਕ ਨੇ ਕੁੜੀ ਨੂੰ ਆਪਣੇ ਨਾਲ ਬਾਈਕ 'ਤੇ ਬੈਠਣ ਲਈ ਕਿਹਾ। ਕੁੜੀ ਨੇ ਮਨ੍ਹਾ ਕਰ ਦਿੱਤਾ। ਫਿਰ ਉਸ ਨੇ ਜ਼ਬਰਦਸਤੀ ਕੁੜੀ ਨੂੰ ਬਾਈਕ 'ਤੇ ਬਿਠਾਉਣ ਦੀ ਕੋਸ਼ਿਸ਼ ਕੀਤੀ। ਇਸ 'ਤੇ ਬਹਿਸ ਹੋਈ ਤਾਂ ਮੁੰਡੇ ਨੇ ਕੁੜੀ ਦੇ ਥੱਪੜ ਜੜ੍ਹ ਦਿੱਤਾ।
ਇਹ ਦੇਖ ਕੇ ਕੁੜੀ ਡਰ ਗਈ ਅਤੇ ਆਲੇ-ਦੁਆਲੇ ਦੇ ਲੋਕ ਵੀ ਹੈਰਾਨ ਹੋ ਗਏ ਪਰ ਕੁੜੀ ਦੀ ਭੈਣ ਨੇ ਆਪਣੀ ਦਲੇਰੀ ਦਿਖਾਈ ਅਤੇ ਉਸ ਨੇ ਉਸ ਮੁੰਡੇ ਦੇ ਥੱਪੜ ਜੜ੍ਹਣੇ ਸ਼ੁਰੂ ਕਰ ਦਿੱਤੇ। ਇੰਨਾ ਹੀ ਨਹੀਂ ਉਸ ਨੇ ਮੁੰਡੇ ਦੇ ਆਪਣਾ ਬੈਗ ਵੀ ਵਗਾਹ ਕੇ ਮਾਰਿਆ। ਇਸ ਦੌਰਾਨ ਕਾਲਜ ਦੇ ਗੇਟਕੀਪਰ ਨੇ ਮੁੰਡੇ ਨੂੰ ਫੜਣ ਦੀ ਕੋਸ਼ਿਸ਼ ਕੀਤੀ ਪਰ ਉਹ ਦੌੜਨ 'ਚ ਸਫਲ ਹੋ ਗਿਆ। ਇਸ ਬਾਰੇ ਕੁੜੀਆਂ ਨੇ ਆਪਣੇ ਪਿੰ੍ਰਸੀਪਲ ਨੂੰ ਦੱਸਿਆ, ਜਿਸ ਪਿੱਛੋਂ ਉਨ੍ਹਾਂ ਨੇ ਦੇ ਮਾਪਿਆਂ ਨੇ ਪੁਲਸ ਨੂੰ ਸ਼ਿਕਾਇਤ ਕੀਤੀ। ਮਾਪਿਆਂ ਦਾ ਕਹਿਣੈ ਕਿ ਜਿਸ ਮੁੰਡੇ ਨੇ ਉਨ੍ਹਾਂ ਦੀ ਬੇਟੀ ਦੇ ਥੱਪੜ ਮਾਰਿਆ ਸੀ, ਉਹ ਪੁਲਸ ਕਰਮਚਾਰੀ ਦਾ ਬੇਟਾ ਹੈ, ਜੋ ਯਮੁਨਾਨਗਰ 'ਚ ਤਾਇਨਾਤ ਹੈ।
ਕਾਲਜ ਦੀ ਪਿੰ੍ਰਸੀਪਲ ਪ੍ਰਵੀਨ ਸ਼ਰਮਾ ਦਾ ਕਹਿਣੈ ਕਿ ਕੁੜੀਆਂ ਹੋਣਹਾਰ ਹਨ, ਜਦਕਿ ਇਹ ਘਟਨਾ ਨਿੰਦਣਯੋਗ ਹੈ। ਕਾਲਜ 'ਚ ਕੁੜੀਆਂ ਨੂੰ ਪੂਰੇ ਸਲੀਕੇ ਨਾਲ ਰੱਖਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਦੀ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਇਸ ਬਾਰੇ ਏ. ਸੀ.ਪੀ. ਅਨਿਲ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਘਟਨਾ ਦੀ ਸ਼ਿਕਾਇਤ ਮਿਲੀ ਹੈ। ਇਸ ਘਟਨਾ ਨੂੰ ਲੈ ਕੇ ਪੁਲਸ ਕਾਰਵਾਈ ਕਰ ਰਹੀ ਹੈ। ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਘਰ 'ਚ ਚਲ ਰਿਹਾ ਸੀ 'ਧੰਦਾ', ਜਦੋਂ ਪੁਲਸ ਦੀ ਰੇਡ ਪਈ ਤਾਂ...(ਵੀਡੀਓ)
NEXT STORY