ਗਾਵਸਕਰ ਦੀ ਕਲਮ ਤੋਂ : ਬੇਹੱਦ ਫਿੱਕੇ ਉਦਘਾਟਨੀ ਸਮਾਰੋਹ ਤੋਂ ਬਾਅਦ ਆਈ.ਪੀ.ਐੱਲ ਨੇ ਠੀਕ ਉਸੇ ਤਰ੍ਹਾਂ ਦੀ ਸ਼ੁਰੂਆਤ ਕੀਤੀ, ਜਿਹੋ ਜਿਹੀ ਉਮੀਦ ਸੀ। ਇਸ ਵਿਚ ਢੇਰ ਸਾਰਾ ਐਕਸ਼ਨ, ਮਨੋਰੰਜਨ ਤੇ ਵੱਧ ਫਾਇਰਵਰਕ ਦੇਖਣ ਨੂੰ ਮਿਲੇਗਾ। ਉਦਘਾਟਨੀ ਸਮਾਰੋਹ ਦੇ ਪ੍ਰਬੰਧਕਾਂ ਨੂੰ ਮੈਂ ਵਧਾਈ ਦੇਣਾ ਚਾਹੁੰਦਾ ਹਾਂ, ਜਿਨ੍ਹਾਂ ਭਾਰੀ ਮੀਂਹ ਤੋਂ ਬਾਅਦ ਵੀ ਪ੍ਰੋਗਰਾਮ ਕਰਵਾਇਆ। ਹਾਲਾਂਕਿ ਵਾਰ-ਵਾਰ ਬਾਲੀਵੁੱਡ ਦੇ ਗੀਤ ਤੇ ਡਾਂਸ ਦੇਖਣ ਨਾਲੋਂ ਚੰਗਾ ਹੋਵੇਗਾ ਕਿ ਬੀ.ਸੀ.ਸੀ.ਆਈ ਕੁਝ ਨਵਾਂ ਕਰਨ ਦੀ ਸੋਚੇ।
ਉਦਘਾਟਨੀ ਸਮਾਰੋਹ 'ਤੇ ਖਰਚ ਹੋਣ ਵਾਲੇ ਪੈਸੇ ਦਾ ਇਸਤੇਮਾਲ ਅਜਿਹੇ ਉਪਕਰਨਾਂ ਨੂੰ ਖਰੀਦਣ ਵਿਚ ਕੀਤਾ ਜਾ ਸਕਦਾ ਹੈ ਜਿਹੜੇ ਭਾਰਤੀ ਖਿਡਾਰੀਆਂ ਲਈ ਉਪਯੋਗੀ ਹੋਣ ਤੇ ਜਿਨ੍ਹਾਂ ਰਾਹੀਂ ਉਹ ਜਲਦੀ ਤੋਂ ਜਲਦੀ ਸੱਟ ਤੋਂ ਉਭਰ ਸਕਣ।
ਭਾਰਤ ਨੇ ਕੈਨੇਡਾ ਨੂੰ 5-3 ਨਾਲ ਹਰਾਇਆ
NEXT STORY