ਬੰਗਲੁਰੂ— ਸਾਥੀ ਖਿਡਾਰੀਆਂ ਮਿਸ਼ੇਲ ਸਟਾਰਕ ਤੇ ਐਡਮ ਮਿਲਨੇ ਨੂੰ ਲੱਗੀਆਂ ਸੱਟਾਂ ਤੋਂ ਬਾਅਦ ਰਾਇਲ ਚੈਲੰਜਰਜ਼ ਬੰਗਲੁਰੂ ਦੇ ਤੇਜ਼ ਗੇਂਦਬਾਜ਼ ਵਰੁਣ ਆਰੋਨ ਨਵੀਂ ਜ਼ਿੰਮੇਵਾਰੀ ਲੈਣ ਨੂੰ ਤਿਆਰ ਹੈ ਤੇ ਉਸਦਾ ਮੰਨਣਾ ਹੈ ਕਿ ਵਾਧੂ ਜ਼ਿੰਮੇਵਾਰੀ ਤੋਂ ਪ੍ਰੇਰਣਾ ਮਿਲਦੀ ਹੈ।
ਵਿਸ਼ਵ ਕੱਪ ਵਿਚ ਸ਼ਾਨਦਾਰ ਪ੍ਰਦਰਸ਼ਨ ਲਈ ਟੂਰਨਾਮੈਂਟ ਦੇ ਸਰਵਸ੍ਰੇਸ਼ਠ ਖਿਡਾਰੀ ਦਾ ਪੁਰਸਕਾਰ ਜਿੱਤਣ ਵਾਲੇ ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਸਟਾਰਕ ਦੇ ਗੋਢੇ ਵਿਚ ਮਾਮੂਲੀ ਸੱਟ ਲੱਗੀ ਹੈ, ਜਿਸ ਕਾਰਨ ਉਹ ਆਈ. ਪੀ. ਐੱਲ. ਦੇ ਸ਼ੁਰੂਆਤੀ ਮੈਚਾਂ ਤੋਂ ਦੂਰ ਹੈ, ਜਦਕਿ ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਮਿਲਨੇ ਆਪਣੀ ਅੱਡੀ ਦੀ ਸੱਟ ਤੋਂ ਉਭਰ ਵੀ ਰਿਹਾ ਹੈ। ਇਸ ਸੱਟ ਕਾਰਨ ਹੀ ਮਿਲਨੇ ਵਿਸ਼ਵ ਕੱਪ ਦੇ ਸੈਮੀਫਾਈਨਲ ਮੈਚ ਤੋਂ ਦੂਰ ਰਿਹਾ ਸੀ।
ਟੀਮ ਦੀ ਤੇਜ਼ ਗੇਂਦਬਾਜ਼ੀ ਦੇ ਹਮਲੇ ਦੀ ਅਗਵਾਈ ਕਰ ਰਹੇ ਆਰੋਨ ਨੂੰ ਕੋਲਕਾਤਾ ਨਾਈਟ ਰਾਈਡਰਜ਼ ਵਿਰੁੱਧ ਟੀਮ ਦੇ ਪਹਿਲੇ ਮੁਕਾਬਲੇ ਨੂੰ ਲੈ ਕੇ ਕੋਈ ਦਬਾਅ ਮਹਿਸੂਸ ਨਹੀਂ ਰਿਹਾ।
ਉਨ੍ਹਾਂ ਕਿਹਾ, ''ਕੋਈ ਦਬਾਅ ਨਹੀਂ ਹੈ ਪਰ ਵਾਧੂ ਜ਼ਿੰਮੇਵਾਰੀ ਹੈ ਜੋ ਕਿ ਚੰਗਾ ਹੈ। ਇਸ ਲਈ ਤੁਸੀਂ ਇਹ ਜਾਣਦੇ ਹੋਏ ਮੈਦਾਨ 'ਤੇ ਉਤਰੋਗੇ ਕਿ ਤੁਹਾਡੇ ਮੋਢਿਆਂ 'ਤੇ ਵੱਡੀ ਜ਼ਿੰਮੇਵਾਰੀ ਹੈ ਜੋ ਮੈਨੂੰ ਲੱਗਦਾ ਹੈ ਕਿ ਇਹ ਇਕ ਪ੍ਰੇਰਿਤ ਕਰਨ ਵਾਲੀ ਚੀਜ਼ ਹੈ।''
BCCI ਕੁਝ ਨਵਾਂ ਕਰਨ ਦੀ ਸੋਚੇ
NEXT STORY